ਆਸਟਰੇਲੀਆਈ ਓਪਨ ਸੈਮੀਫਾਈਨਲ ''ਚ ਮੁਗੁਰੂਜਾ ਨਾਲ ਹਾਲੇਪ ਦਾ ਹੋਵੇਗਾ ਸਾਹਮਣਾ

Wednesday, Jan 29, 2020 - 01:47 PM (IST)

ਆਸਟਰੇਲੀਆਈ ਓਪਨ ਸੈਮੀਫਾਈਨਲ ''ਚ ਮੁਗੁਰੂਜਾ ਨਾਲ ਹਾਲੇਪ ਦਾ ਹੋਵੇਗਾ ਸਾਹਮਣਾ

ਸਪੋਰਸਟ ਡੈਸਕ — ਗੈਰ ਦਰਜਾ ਪ੍ਰਾਪਤ ਗਾਰਬਾਇਨ ਮੁਗੁਰੂਜਾ ਨੇ ਫ਼ਾਰਮ 'ਚ ਪਰਤਦੇ ਹੋਏ ਪਹਿਲੀ ਵਾਰ ਆਸਟਰੇਲੀਆਈ ਓਪਨ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ ਜਿੱਥੇ ਉਨ੍ਹਾਂ ਦਾ ਸਾਹਮਣਾ ਦੋ ਵਾਰ ਦੀ ਗਰੈਂਡਸਲੈਮ ਚੈਂਪੀਅਨ ਸਿਮੋਨਾ ਹਾਲੇਪ ਨਾਲ ਹੋਵੇਗਾ। ਦੁਨੀਆ ਦੀ ਸਾਬਕਾ ਨੰਬਰ ਇਕ ਖਿਡਾਰੀ ਸਪੇਨ ਦੀ ਮੁਗੁਰੂਜਾ ਨੇ ਰੂਸ ਦੀ 30ਵੇਂ ਦਰਜੇ ਦੀ ਅਨਾਸਤਾਸੀਆ ਪੇਵਲਿਊਸ਼ੇਂਕੋਵਾ ਨੂੰ 7-5, 6-3 ਨਾਲ ਹਰਾਇਆ ਸੀ।PunjabKesari ਉਥੇ ਹੀ ਦੂਜੇ ਪਾਸੇ ਹਾਲੇਪ ਨੇ ਐਸਤੋਨੀਆ ਦੀ ਐਨੇਟ ਕੋਂਟਾਵੇਟ ਨੂੰ 6-1, 6-1 ਨਾਲ ਹਰਾਇਆ। ਹਾਲੇਪ ਇਕ ਵੀ ਸੈੱਟ ਗੁਆਏ ਬਿਨਾਂ ਇੱਥੇ ਤੱਕ ਪੁੱਜੀ ਹੈ ਅਤੇ 2018 ਫਰੈਂਚ ਓਪਨ, 2019 ਵਿੰਬਲਡਨ ਤੋਂ ਬਾਅਦ ਉਸ ਦੀਆਂ ਨਜ਼ਰਾਂ ਇੱਥੇ ਖਿਤਾਬ ਜਿੱਤਣ 'ਤੇ ਹੈ। ਦੂਜੇ ਸੈਮੀਫਾਈਨਲ 'ਚ ਟਾਪ ਦਰਜੇ ਦੀ ਸਥਾਨਕ ਖਿਡਾਰੀ ਐਸ਼ਲੇ ਬਾਰਟੀ ਦਾ ਸਾਹਮਣਾ ਅਮਰੀਕਾ ਦੀ 14ਵੇਂ ਦਰਜੇ ਦੀ ਸੋਫੀਆ ਕੇਨਿਨ ਨਾਲ ਹੋਵੇਗਾ।


Related News