ਅਰਜੁਨ ਐਵਾਰਡ ਹਾਸਲ ਕਰਨ ਵਾਲੇ 26ਵੇਂ ਫੁੱਟਬਾਲਰ ਬਣੇ ਗੁਰਪ੍ਰੀਤ
Thursday, Aug 29, 2019 - 06:54 PM (IST)

ਨਵੀਂ ਦਿੱਲੀ : ਭਾਰਤੀ ਰਾਸ਼ਟਰੀ ਸੀਨੀਅਰ ਫੁੁੱਟਬਾਲ ਟੀਮ ਦੇ ਗੋਲਕੀਪਰ ਗੁਰਪ੍ਰੀਤ ਸਿੰਘ ਸੰਧੂ ਵੱਕਾਰੀ ਅਰਜੁਨ ਐਵਾਰਡ ਹਾਸਲ ਕਰਨ ਵਾਲੇ 26ਵੇਂ ਭਾਰਤੀ ਫੁੱਟਬਾਲਰ ਬਣ ਗਏ ਹਨ। ਗੁਰਪ੍ਰੀਤ ਨੂੰ ਵੀਰਵਾਰ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਰਾਸ਼ਟਰਪਤੀ ਭਵਨ ਦੇ ਹਾਲ ਵਿਚ ਹੋਏ ਸਮਾਰੋਹ ਵਿਚ ਇਹ ਐਵਾਰਡ ਦਿੱਤਾ। ਅਰਜੁਨ ਐਵਾਰਡ ਹਾਸਲ ਕਰਨ ਤੋਂ ਬਾਅਦ ਗੁਰਪ੍ਰੀਤ ਨੇ ਕਿਹਾ, ‘‘ਮੈਂ ਬਹੁਤ ਖੁਸ਼ ਹਾਂ ਅਤੇ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ ਕਿ ਮੈਨੂੰ ਅਰਜੁਨ ਐਵਾਰਡ ਮਿਲਿਆ। ਇਸ ਸਨਮਾਨ ਨਾਲ ਮੈਨੂੰ ਦੇਸ਼ ਲਈ ਹੋਰ ਬਿਹਤਰ ਖੇਡਣ ਪ੍ਰੇਰਣਾ ਮਿਲੇਗੀ।’’
ਅਖਿਲ ਭਾਰਤੀ ਫੁੱਟਬਾਲ ਮਹਾਸੰਘ ਦੇ ਪ੍ਰਧਾਨ ਪ੍ਰਫੁੱਲ ਪਟੇਲ ਅਤੇ ਜਰਨਲ ਸਕੱਤਰ ਕੁਸ਼ਲ ਦਾਸ ਨੇ ਗੁਰਪ੍ਰੀਤ ਨੂੰ ਇਸ ਸਨਮਾਨ ਲਈ ਵਧਾਈ ਦਿੱਤੀ ਹੈ। ਉਹ ਇਹ ਸਨਮਾਨ ਪਾਉਣ ਵਾਲੇ ਚੌਥੇ ਗੋਲਕੀਪਰ ਬਣ ਗਏ ਹਨ। ਗੁਰਪ੍ਰੀਤ ਤੋਂ ਪਹਿਲਾਂ ਸੁਬ੍ਰਤ ਪਾਲ (2016, ਬ੍ਰਮ੍ਹਾ ਨੰਦ ਸੰਖਵਾਲਕਰ (1997 ਅਤੇ ਪੀਟਰ ਥੰਗਰਾਜ (1967) ਨੂੰ ਇਹ ਸਨਮਾਨ ਮਿਲ ਚੁੱਕਾ ਹੈ