ਗੁਪਟਿਲ ਨੇ ਤੋੜਿਆ ਵਿਰਾਟ ਕੋਹਲੀ ਦਾ ਵੱਡਾ ਰਿਕਾਰਡ, ਬਣੇ ਨੰਬਰ 1 ਬੱਲੇਬਾਜ਼
Friday, Nov 19, 2021 - 08:28 PM (IST)
ਰਾਂਚੀ- ਨਿਊਜ਼ੀਲੈਂਡ ਦੇ ਸਲਾਮੀ ਬੱਲੇਬਾਜ਼ ਮਾਰਟਿਨ ਗੁਪਟਿਲ ਨੇ ਰਾਂਚੀ ਦੇ ਮੈਦਾਨ 'ਤੇ ਭਾਰਤ ਦੇ ਵਿਰੁੱਧ ਖੇਡੇ ਜਾ ਰਹੇ ਦੂਜੇ ਟੀ-20 ਮੈਚ ਵਿਚ ਭਾਰਤੀ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਦਾ ਸਭ ਤੋਂ ਵੱਡਾ ਰਿਕਾਰਡ ਤੋੜ ਦਿੱਤਾ ਹੈ। ਨਿਊਜ਼ੀਲੈਂਡ ਨੂੰ ਤੇਜ਼ ਸ਼ੁਰੂਆਤ ਦੇਣ ਵਾਲੇ ਗੁਪਟਿਲ ਹੁਣ ਟੀ-20 ਅੰਤਰਰਾਸ਼ਟਰੀ ਵਿਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਉਨ੍ਹਾਂ ਨੇ 15 ਗੇਂਦਾਂ ਵਿਚ ਤਿੰਨ ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ 31 ਦੌੜਾਂ ਬਣਾ ਕੇ ਵਿਰਾਟ ਨੂੰ ਚਾਰ ਦੌੜਾਂ ਨਾਲ ਪਿੱਛੇ ਛੱਡ ਦਿੱਤਾ। ਗੁਪਟਿਲ ਨੇ 200 ਦੀ ਸਟ੍ਰਾਈਕ ਰੇਟ ਨਾਲ ਦੌੜਾਂ ਬਣਾਈਆਂ ਤੇ ਆਪਣੀ ਟੀਮ ਨੂੰ 4.2 ਓਵਰਾਂ 'ਚ ਹੀ 50 ਦੇ ਕੋਲ ਲੈ ਗਏ। ਦੇਖੋ ਗੁਪਟਿਲ ਦੇ ਰਿਕਾਰਡ-
ਇਹ ਖਬਰ ਪੜ੍ਹੋ- BAN v PAK : ਪਾਕਿਸਤਾਨ ਦੀ ਬੰਗਲਾਦੇਸ਼ 'ਤੇ ਰੋਮਾਂਚਕ ਜਿੱਤ
ਟੀ-20 ਅੰਤਰਰਾਸ਼ਟਰੀ ਵਿਚ ਸਭ ਤੋਂ ਜ਼ਿਆਦਾ ਦੌੜਾਂ
3231 ਮਾਰਟਿਨ ਗੁਪਟਿਲ
3227 ਵਿਰਾਟ ਕੋਹਲੀ
3086 ਰੋਹਿਤ ਸ਼ਰਮਾ
2608 ਆਰੋਨ ਫਿੰਚ
2570 ਪਾਲ ਸਟਰਲਿੰਗ
ਟੀ-20 ਅੰਤਰਰਾਸਟਰੀ ਵਿਚ ਸਭ ਤੋਂ ਜ਼ਿਆਦਾ ਛੱਕੇ
160 ਮਾਰਟਿਨ ਗੁਪਟਿਲ, ਨਿਊਜ਼ੀਲੈਂਡ
142 ਰੋਹਿਤ ਸ਼ਰਮਾ, ਭਾਰਤ
124 ਕ੍ਰਿਸ ਗੇਲ, ਵੈਸਟਇੰਡੀਜ਼
119 ਇਯੋਨ ਮੋਰਗਨ, ਇੰਗਲੈਂਢ
113 ਆਰੋਨ ਫਿੰਚ, ਆਸਟਰੇਲੀਆ
ਟੀ-20 ਵਿਚ ਸਭ ਤੋਂ ਜ਼ਿਆਦਾ 30 ਪਲਸ ਸਕੋਰ
49- ਮਾਰਟਿਨ ਗੁਪਟਿਲ
43- ਵਿਰਾਟ ਕੋਹਲੀ
42- ਆਰੋਨ ਫਿੰਚ
39- ਬਾਬਰ ਆਜ਼ਮ
38- ਰੋਹਿਤ ਸ਼ਰਮਾ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।