ਫਿਡੇ ਰੈਂਕਿੰਗ ’ਚ ਗੁਕੇਸ਼ ਤੀਜੇ ਸਥਾਨ ’ਤੇ

Sunday, Mar 02, 2025 - 04:56 PM (IST)

ਫਿਡੇ ਰੈਂਕਿੰਗ ’ਚ ਗੁਕੇਸ਼ ਤੀਜੇ ਸਥਾਨ ’ਤੇ

ਨਵੀਂ ਦਿੱਲੀ- ਸ਼ਤਰੰਜ ਦਾ ਮੌਜੂਦਾ ਵਿਸ਼ਵ ਚੈਂਪੀਅਨ ਭਾਰਤ ਦਾ ਡੀ. ਗੁਕੇਸ਼ ਇੱਥੇ ਫਿਡੇ ਐੱਫਆਈਡੀਈ ਵੱਲੋਂ ਜਾਰੀ ਤਾਜ਼ਾ ਰੈਂਕਿੰਗ ਵਿੱਚ ਕਰੀਅਰ ਦੇ ਸਰਬੋਤਮ ਤੀਜੇ ਸਥਾਨ ’ਤੇ ਪਹੁੰਚ ਗਿਆ ਹੈ। ਉਸ ਦਾ ਹਮਵਤਨ ਆਰ. ਪ੍ਰਗਨਾਨੰਦਾ ਵੀ ਸਿਖਰਲੇ 10 ਵਿੱਚ ਵਾਪਸੀ ਕਰਨ ਵਿੱਚ ਕਾਮਯਾਬ ਰਿਹਾ। ਦਸੰਬਰ ਵਿੱਚ ਸਿੰਗਾਪੁਰ ’ਚ ਚੀਨ ਦੇ ਦਿੰਗ ਲਿਰੇਨ ਨੂੰ ਹਰਾ ਕੇ ਵਿਸ਼ਵ ਖਿਤਾਬ ਜਿੱਤਣ ਤੋਂ ਬਾਅਦ ਗੁਕੇਸ਼ ਸ਼ਾਨਦਾਰ ਲੈਅ ਵਿੱਚ ਹੈ। 

ਇਸ 18 ਸਾਲਾ ਖਿਡਾਰੀ ਨੇ ਇਸ ਸਮੇਂ ਦੌਰਾਨ 10 ਰੇਟਿੰਗ ਅੰਕ ਹਾਸਲ ਕੀਤੇ। ਹੁਣ ਉਸ ਦੇ ਕੁੱਲ ਰੇਟਿੰਗ ਅੰਕ 2787 ਹਨ। ਉਹ ਦੂਜੇ ਸਥਾਨ ’ਤੇ ਕਾਬਜ਼ ਹਿਕਾਰੂ ਨਾਕਾਮੁਰਾ (2802) ਤੋਂ 15 ਅੰਕ ਪਿੱਛੇ ਹੈ। ਮੈਗਨਸ ਕਾਰਲਸਨ (2833) ਦੁਨੀਆਂ ਦਾ ਸਿਖ਼ਰਲੇ ਦਰਜੇ ਦਾ ਸ਼ਤਰੰਜ ਖਿਡਾਰੀ ਹੈ। ਗੁਕੇਸ਼ ਨੇ ਰੈਂਕਿੰਗ ਵਿੱਚ ਹਮਵਤਨ ਅਰਜੁਨ ਏਰੀਗੈਸੀ ਅਤੇ ਅਮਰੀਕਾ ਦੇ ਫੈਬੀਆਨੋ ਕਾਰੂਆਨਾ ਨੂੰ ਪਛਾੜਿਆ। ਇਸ ਤੋਂ ਪਹਿਲਾਂ ਏਰੀਗੈਸੀ ਲੰਬੇ ਸਮੇਂ ਤੱਕ ਸਿਖਰਲਾ ਦਰਜਾ ਪ੍ਰਾਪਤ ਭਾਰਤੀ ਸੀ। ਉਹ 2777 ਅੰਕਾਂ ਨਾਲ ਹੁਣ ਪੰਜਵੇਂ ਸਥਾਨ ’ਤੇ ਖਿਸਕ ਗਿਆ ਹੈ। ਕੋਨੇਰੂ ਹੰਪੀ 2528 ਰੇਟਿੰਗ ਅੰਕਾਂ ਨਾਲ ਮਹਿਲਾ ਦਰਜਾਬੰਦੀ ਵਿੱਚ ਛੇਵੇਂ ਨੰਬਰ ’ਤੇ ਕਾਬਜ਼ ਹੈ। ਉਹ ਸਿਖਰਲੀਆਂ 10 ਖਿਡਾਰਨਾਂ ’ਚੋਂ ਇਕਲੌਤੀ ਭਾਰਤੀ ਹੈ। ਆਰ ਵੈਸ਼ਾਲੀ (2484) ਅਤੇ ਹਰਿਕਾ ਦ੍ਰੋਣਾਵੱਲੀ (2483) ਕ੍ਰਮਵਾਰ 14ਵੇਂ ਅਤੇ 16ਵੇਂ ਸਥਾਨ ’ਤੇ ਹਨ। 


author

Tarsem Singh

Content Editor

Related News