ਗੁਕੇਸ਼ ਨੇ ਲਿਰੇਨ ਨਾਲ ਖੇਡਿਆ ਡਰਾਅ, ਪੰਜ ਬਾਜ਼ੀਆਂ ਤੋਂ ਬਾਅਦ ਦੋਵੇਂ ਬਰਾਬਰੀ ''ਤੇ ਰਹੇ

Saturday, Nov 30, 2024 - 06:37 PM (IST)

ਗੁਕੇਸ਼ ਨੇ ਲਿਰੇਨ ਨਾਲ ਖੇਡਿਆ ਡਰਾਅ, ਪੰਜ ਬਾਜ਼ੀਆਂ ਤੋਂ ਬਾਅਦ ਦੋਵੇਂ ਬਰਾਬਰੀ ''ਤੇ ਰਹੇ

ਸਿੰਗਾਪੁਰ- ਭਾਰਤੀ ਚੈਲੰਜਰ ਡੀ ਗੁਕੇਸ਼ ਨੇ ਇੱਥੇ ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ ਦੇ ਪੰਜਵੇਂ ਮੈਚ ਵਿਚ ਸਫੇਦ ਮੋਹਰਿਆਂ ਨਾਲ ਖੇਡਦੇ ਹੋਏ ਮੌਜੂਦਾ ਚੈਂਪੀਅਨ ਚੀਨ ਦੇ ਡਿੰਗ ਲਿਰੇਨ ਨਾਲ ਡਰਾਅ ਖੇਡਿਆ। ਲਗਾਤਾਰ ਦੂਜੇ ਡਰਾਅ ਤੋਂ ਬਾਅਦ ਦੋਵਾਂ ਖਿਡਾਰੀਆਂ ਦੇ ਬਰਾਬਰ 2.5-2.5 ਅੰਕ ਹਨ। ਉਨ੍ਹਾਂ ਨੂੰ ਚੈਂਪੀਅਨਸ਼ਿਪ ਜਿੱਤਣ ਲਈ ਅਜੇ ਪੰਜ ਅੰਕ ਹਾਸਲ ਕਰਨੇ ਹੋਣਗੇ। ਭਾਰਤ ਦਾ 18 ਸਾਲਾ ਗੁਕੇਸ਼ ਇਸ ਖਿਤਾਬ ਲਈ ਹੁਣ ਤੱਕ ਦਾ ਸਭ ਤੋਂ ਘੱਟ ਉਮਰ ਦਾ ਚੁਣੌਤੀ ਹੈ ਅਤੇ ਉਸ ਨੇ ਬੁੱਧਵਾਰ ਨੂੰ ਤੀਜਾ ਮੈਚ ਜਿੱਤਿਆ ਸੀ। ਜਦੋਂ ਕਿ 32 ਸਾਲਾ ਲੀਰੇਨ ਨੇ ਪਹਿਲੀ ਗੇਮ ਜਿੱਤੀ ਸੀ। ਦੋਵਾਂ ਨੇ ਦੂਜੇ ਅਤੇ ਚੌਥੇ ਗੇਮ ਵਿੱਚ ਅੰਕ ਵੰਡੇ ਸਨ।


author

Tarsem Singh

Content Editor

Related News