ਗੁਕੇਸ਼ ਨੇ ਸੁਪਰਬੇਟ ਕਲਾਸਿਕ ਸ਼ਤਰੰਜ ''ਚ ਡੇਕ ਬੋਗਡਨ-ਡੈਨੀਏਲਿਨ ਨੂੰ ਹਰਾਇਆ

06/27/2024 4:05:37 PM

ਬੁਖਾਰੇਸਟ (ਰੋਮਾਨੀਆ)- ਭਾਰਤੀ ਗ੍ਰੈਂਡਮਾਸਟਰ ਡੀ ਗੁਕੇਸ਼ ਨੇ ਇੱਥੇ ਸੁਪਰਬੇਟ ਕਲਾਸਿਕ ਸ਼ਤਰੰਜ ਟੂਰਨਾਮੈਂਟ ਦੇ ਪਹਿਲੇ ਦੌਰ ਵਿਚ ਰੋਮਾਨੀਆ ਦੇ ਡੇਕ ਬੋਗਦਾਨ-ਡੈਨੀਅਲ ਨੂੰ ਹਰਾ ਕੇ ਸਕਾਰਾਤਮਕ ਸ਼ੁਰੂਆਤ ਕੀਤੀ। ਇਸ ਸਾਲ ਦੇ ਅੰਤ 'ਚ ਮੌਜੂਦਾ ਵਿਸ਼ਵ ਚੈਂਪੀਅਨ ਚੀਨ ਦੇ ਡਿੰਗ ਲੀਰੇਨ ਨੂੰ ਚੁਣੌਤੀ ਦੇਣ ਲਈ ਤਿਆਰ ਗੁਕੇਸ਼ ਨੂੰ ਵੀ ਮੈਚ ਦੌਰਾਨ ਕਿਸਮਤ ਦਾ ਵੀ ਸਾਥ ਮਿਲਿਆ, ਜਦੋਂ ਰੋਮਾਨੀਆ ਦਾ ਖਿਡਾਰੀ ਆਪਣੀ ਗਲਤੀ ਦਾ ਫਾਇਦਾ ਉਠਾਉਣ 'ਚ ਨਾਕਾਮ ਰਿਹਾ। ਇਸ ਤੋਂ ਬਾਅਦ ਗੁਕੇਸ਼ ਨੇ ਸ਼ਾਨਦਾਰ ਵਾਪਸੀ ਕੀਤੀ ਅਤੇ ਜਿੱਤ ਦਰਜ ਕੀਤੀ। ਗੁਕੇਸ਼ ਕੈਂਡੀਡੇਟਸ ਟੂਰਨਾਮੈਂਟ ਜਿੱਤਣ ਤੋਂ ਬਾਅਦ ਪਹਿਲੀ ਵਾਰ ਕਲਾਸੀਕਲ ਸ਼ਤਰੰਜ ਮੁਕਾਬਲੇ ਵਿੱਚ ਹਿੱਸਾ ਲੈ ਰਹੇ ਹਨ।
ਇਸ ਟੂਰਨਾਮੈਂਟ ਵਿੱਚ ਚੁਣੌਤੀ ਪੇਸ਼ ਕਰ ਰਹੇ ਇਕ ਹੋਰ ਭਾਰਤੀ ਆਰ ਪ੍ਰਗਿਆਨੰਦਾ ਨੇ ਸਖ਼ਤ ਮਿਹਨਤ ਕੀਤੀ ਪਰ ਉਜ਼ਬੇਕਿਸਤਾਨ ਦੇ ਨੋਦਿਰਬੇਕ ਅਬਦੁਸਾਤੋਰੋਵ ਖ਼ਿਲਾਫ਼ ਸਖ਼ਤ ਮੈਚ ਵਿੱਚ ਡਰਾਅ ਨਾਲ ਸਬਰ ਕਰਨਾ ਪਿਆ। ਅਮਰੀਕਾ ਦੇ ਫੈਬੀਆਨੋ ਕਾਰੂਆਨਾ ਵੀ ਸ਼ੁਰੂਆਤੀ ਦੌਰ ਵਿੱਚ ਜਿੱਤਣ ਵਾਲੇ ਖਿਡਾਰੀਆਂ ਵਿੱਚ ਸ਼ਾਮਲ ਰਹੇ। ਉਨ੍ਹਾਂ ਨੇ ਫਰਾਂਸ ਦੀ ਫਿਰੋਜ਼ਾ ਅਲੀਰੇਜ਼ਾ ਨੂੰ ਹਰਾਇਆ। ਦਸ ਖਿਡਾਰੀਆਂ ਦੇ ਰਾਊਂਡ-ਰੋਬਿਨ ਟੂਰਨਾਮੈਂਟ ਦੇ ਬਾਕੀ ਦੋ ਮੈਚ ਡਰਾਅ 'ਤੇ ਖਤਮ ਹੋਏ। ਬੋਗਡਾਨ-ਡੈਨੀਏਲ ਨੇ 'ਨਿਮਜੋ ਇੰਡੀਅਨ ਡਿਫੈਂਸ' ਚਾਲ ਦੀ ਸ਼ੁਰੂਆਤ ਕੀਤੀ ਜਿਸ ਨੇ ਮੈਚ ਨੂੰ ਮੱਧ ਵਿਚ ਗੁੰਝਲਦਾਰ ਬਣਾ ਦਿੱਤਾ।

ਰੋਮਾਨੀਆ ਦੇ ਖਿਡਾਰੀ ਦੇ ਕੋਲ ਗੁਕੇਸ਼ 'ਤੇ ਲੀਡ ਲੈਣ ਦਾ ਮੌਕਾ ਸੀ ਪਰ ਉਨ੍ਹਾਂ ਨੇ ਪਿਆਦਾ ਦੇ ਮੁਕਾਬਲੇ ਆਪਣੇ 'ਰੁਕ ਹਾਥੀ' ਨੂੰ ਗੁਆ ਦਿੱਤਾ। ਇਸ ਤੋਂ ਬਾਅਦ ਗੁਕੇਸ਼ ਜ਼ੋਰਦਾਰ ਵਾਪਸੀ ਕਰਨ 'ਚ ਸਫਲ ਰਹੇ। ਉਨ੍ਹਾਂ ਨੇ ਵਿਰੋਧੀ ਖਿਡਾਰੀ ਨੂੰ ਕੋਈ ਮੌਕਾ ਦਿੱਤੇ ਬਿਨਾਂ ਜਿੱਤ ਦਰਜ ਕੀਤੀ। ਕਾਲੇ ਮੋਹਰਿਆਂ ਨਾਲ ਖੇਡ ਰਹੇ ਪ੍ਰਗਨਾਨੰਦ ਨੂੰ ਅਬਦੁਸਾਤੁਰੋਵ ਦੀ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਪਿਆ। ਦੋਵੇਂ ਖਿਡਾਰੀ 60 ਚਾਲਾਂ ਤੋਂ ਬਾਅਦ ਡਰਾਅ 'ਤੇ ਸਹਿਮਤ ਹੋ ਗਏ।


Aarti dhillon

Content Editor

Related News