ਗੁਕੇਸ਼ ਨੇ 11ਵੀਂ ਬਾਜ਼ੀ ਵਿਚ ਲਿਰੇਨ ਨੂੰ ਹਰਾਇਆ, ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ ’ਚ ਬਣਾਈ ਬੜ੍ਹਤ
Monday, Dec 09, 2024 - 11:33 AM (IST)
ਸਿੰਗਾਪੁਰ– ਭਾਰਤੀ ਗ੍ਰੈਂਡਮਾਸਟਰ ਡੀ. ਗੁਕੇਸ਼ ਨੇ ਸਫੈਦ ਮੋਹਰਿਆਂ ਨਾਲ ਖੇਡਦੇ ਹੋਏ ਬਿਹਤਰੀਨ ਖੇਡ ਦਾ ਨਜ਼ਾਰਾ ਪੇਸ਼ ਕੀਤਾ ਤੇ ਐਤਵਾਰ ਨੂੰ ਇੱਥੇ ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ ਦੇ 11ਵੇਂ ਦੌਰ ਵਿਚ ਸਾਬਕਾ ਚੈਂਪੀਅਨ ਡਿੰਗ ਲਿਰੇਨ ਨੂੰ ਹਰਾ ਕੇ ਇਕ ਅੰਕ ਦੀ ਬੜ੍ਹਤ ਬਣਾ ਲਈ ਹੈ। ਕਲਾਸੀਕਲ ਰੂਪ ਵਿਚ ਖੇਡੀ ਜਾ ਰਹੀ ਇਸ 14 ਦੌਰ ਦੀ ਪ੍ਰਤੀਯੋਗਿਤਾ ਵਿਚ ਹੁਣ ਸਿਰਫ 3 ਬਾਜ਼ੀਆਂ ਖੇਡੀਆਂ ਜਾਣੀਆਂ ਬਾਕੀ ਹਨ। ਭਾਰਤੀ ਖਿਡਾਰੀ ਦੇ ਇਸ ਜਿੱਤ ਤੋਂ ਬਾਅਦ 6 ਅੰਕ ਹੋ ਗਏ ਹਨ ਜਦਕਿ ਚੀਨ ਦੇ ਖਿਡਾਰੀ ਦੇ 5 ਅੰਕ ਹਨ। ਜਿਹੜਾ ਵੀ ਪਹਿਲਾਂ 7.5 ਅੰਕ ਬਣਾਏਗਾ, ਉਹ ਵਿਸ਼ਵ ਚੈਂਪੀਅਨਸ਼ਿਪ ਦਾ ਜੇਤੂ ਬਣ ਜਾਵੇਗਾ।