ਗੁਜਰਾਤ ਟਾਈਟਨਜ਼ ਨੇ ਮੁਹੰਮਦ ਸ਼ੰਮੀ ਦੀ ਜਗ੍ਹਾ ਸੰਦੀਪ ਵਾਰੀਅਰ ਨੂੰ ਟੀਮ ''ਚ ਰੱਖਿਆ

Thursday, Mar 21, 2024 - 01:29 PM (IST)

ਗੁਜਰਾਤ ਟਾਈਟਨਜ਼ ਨੇ ਮੁਹੰਮਦ ਸ਼ੰਮੀ ਦੀ ਜਗ੍ਹਾ ਸੰਦੀਪ ਵਾਰੀਅਰ ਨੂੰ ਟੀਮ ''ਚ ਰੱਖਿਆ

ਅਹਿਮਦਾਬਾਦ, (ਭਾਸ਼ਾ) ਗੁਜਰਾਤ ਟਾਈਟਨਜ਼ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ ਆਗਾਮੀ ਟੂਰਨਾਮੈਂਟ ਲਈ ਜ਼ਖਮੀ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੀ ਜਗ੍ਹਾ ਕੇਰਲ ਦੇ ਮੱਧਮ ਤੇਜ਼ ਗੇਂਦਬਾਜ਼ ਸੰਦੀਪ ਵਾਰੀਅਰ ਨੂੰ ਟੀਮ ਵਿਚ ਸ਼ਾਮਲ ਕੀਤਾ ਹੈ। ਸ਼ੰਮੀ ਨੇ ਹਾਲ ਹੀ ਵਿੱਚ ਆਪਣੀ ਸੱਜੀ ਅੱਡੀ ਦਾ ਆਪਰੇਸ਼ਨ ਕਰਵਾਇਆ ਸੀ। ਇਸ ਕਾਰਨ ਉਹ ਇੰਗਲੈਂਡ ਖਿਲਾਫ ਟੈਸਟ ਸੀਰੀਜ਼ 'ਚ ਵੀ ਨਹੀਂ ਖੇਡ ਸਕਿਆ ਸੀ। 

ਉਸ ਨੇ ਪਿਛਲੇ ਸਾਲ ਵਨਡੇ ਵਿਸ਼ਵ ਕੱਪ ਦੇ ਫਾਈਨਲ ਤੋਂ ਬਾਅਦ ਪ੍ਰਤੀਯੋਗੀ ਕ੍ਰਿਕਟ ਨਹੀਂ ਖੇਡੀ ਹੈ। ਜਿੱਥੋਂ ਤੱਕ ਵਾਰੀਅਰ ਦਾ ਸਵਾਲ ਹੈ, ਇਸ 32 ਸਾਲਾ ਖਿਡਾਰੀ ਨੇ 2019 ਤੋਂ ਹੁਣ ਤੱਕ ਆਈਪੀਐਲ ਵਿੱਚ ਪੰਜ ਮੈਚ ਖੇਡੇ ਹਨ, ਜਿਸ ਵਿੱਚ ਉਸ ਨੇ 7.88 ਦੀ ਆਰਥਿਕ ਦਰ ਨਾਲ ਦੋ ਵਿਕਟਾਂ ਲਈਆਂ ਹਨ। ਗੁਜਰਾਤ ਨੇ ਉਸ ਨੂੰ 50 ਲੱਖ ਰੁਪਏ ਦੇ ਆਧਾਰ ਮੁੱਲ 'ਤੇ ਆਪਣੀ ਟੀਮ 'ਚ ਸ਼ਾਮਲ ਕੀਤਾ ਹੈ। IPL 2024 ਵਿੱਚ ਗੁਜਰਾਤ ਆਪਣਾ ਪਹਿਲਾ ਮੈਚ 24 ਮਾਰਚ ਨੂੰ ਮੁੰਬਈ ਇੰਡੀਅਨਜ਼ ਖਿਲਾਫ ਖੇਡੇਗਾ। 


author

Tarsem Singh

Content Editor

Related News