ਓਲੰਪਿਕ ਦੇ ਖਿਡਾਰੀਆਂ ਨੂੰ 10-10 ਲੱਖ ਰੁਪਏ ਦੇਵੇਗੀ ਗੁਜਰਾਤ ਸਰਕਾਰ
Wednesday, Jul 14, 2021 - 10:16 PM (IST)
ਅਹਿਮਦਾਬਾਦ- ਗੁਜਰਾਤ ਦੀਆਂ 6 ਮਹਿਲਾ ਖਿਡਾਰੀ ਟੋਕੀਓ ਓਲੰਪਿਕ ਅਤੇ ਪੈਰਾਲੰਪਿਕ ਦੇ ਲਈ ਜਾਣ ਵਾਲੇ ਭਾਰਤੀ ਦਲ ਦਾ ਹਿੱਸਾ ਹੈ ਅਤੇ ਬੁੱਧਵਾਰ ਨੂੰ ਸੂਬਾ ਸਰਕਾਰ ਨੇ ਇਨ੍ਹਾਂ ਸਾਰਿਆਂ ਨੂੰ 10-10 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ। ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਨੀ ਨੇ ਇਨ੍ਹਾਂ 6 ਖਿਡਾਰੀਆਂ ਦੇ ਮਨੋਬਲ ਨੂੰ ਵਧਾਉਣ ਦੇ ਲਈ 10-10 ਲੱਖ ਰੁਪਏ ਦੀ ਮਦਦ ਕਰਨ ਦਾ ਫੈਸਲਾ ਕੀਤਾ ਤੇ ਉਨ੍ਹਾਂ ਸਾਰਿਆਂ ਨੂੰ ਸ਼ੁੱਭਕਾਮਨਾਵਾਂ ਵੀ ਦਿੱਤੀਆਂ।
ਇਹ ਖ਼ਬਰ ਪੜ੍ਹੋ- ENG v PAK : ਇੰਗਲੈਂਡ ਤੋਂ ਸੀਰੀਜ਼ ਹਾਰਨ 'ਤੇ ਮਿਸਬਾਹ ਨੇ ਦਿੱਤਾ ਵੱਡਾ ਬਿਆਨ
ਇਸਦੇ ਅਨੁਸਾਰ 60 ਸਾਲਾਂ 'ਚ ਇਹ ਪਹਿਲੀ ਵਾਰ ਹੈ ਜਦੋਂ ਗੁਜਰਾਤ ਦੇ ਖਿਡਾਰੀਆਂ ਨੇ ਓਲੰਪਿਕ ਲਈ ਕੁਆਲੀਫਾਈ ਕੀਤਾ ਹੈ। ਟੋਕੀਓ ਓਲੰਪਿਕ 'ਚ ਮਾਨਾ ਪਟੇਲ (ਤੈਰਾਕੀ), ਅੰਕਿਤਾ ਰੈਨਾ (ਟੈਨਿਸ) ਅਤੇ ਇਲਾਵੇਨਿਲ ਵਲਾਰਿਵਾਨ (ਸ਼ੂਟਿੰਗ) 'ਚ ਦੇਸ਼ ਦੀ ਨੁਮਾਇੰਦਗੀ ਕਰਨਗੇ। ਪਾਰੂਲ ਪਰਮਾਰ (ਬੈਡਮਿੰਟਨ), ਭਾਵਿਨਾ ਪਟੇਲ ਅਤੇ ਸੋਨਲ ਪਟੇਲ (ਦੋਵੇਂ ਟੇਬਲ ਟੈਨਿਸ) ਨੇ ਪੈਰਾਲੰਪਿਕ ਲਈ ਕੁਆਲੀਫਾਈ ਕੀਤਾ ਹੈ।
ਇਹ ਖ਼ਬਰ ਪੜ੍ਹੋ- ਮੋਰਗਨ ਨੇ 2019 ਵਿਸ਼ਵ ਕੱਪ ਦੇ ਫਾਈਨਲ ਨੂੰ ਸਰਵਸ੍ਰੇਸ਼ਠ ਮੈਚ ਦੱਸਿਆ, ਕਹੀ ਇਹ ਗੱਲ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।