GT vs CSK : ਚੇਨਈ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ

Sunday, May 25, 2025 - 03:03 PM (IST)

GT vs CSK : ਚੇਨਈ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ

ਸਪੋਰਟਸ ਡੈਸਕ : ਗੁਜਰਾਤ ਟਾਈਟਨਸ ਅਤੇ ਚੇਨਈ ਸੁਪਰ ਕਿੰਗਜ਼ ਵਿਚਕਾਰ ਆਈਪੀਐਲ 2025 ਦਾ 67ਵਾਂ ਮੈਚ ਅੱਜ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਚੇਨਈ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਇਹ ਚੇਨਈ ਦਾ ਆਖਰੀ ਮੈਚ ਹੈ ਅਤੇ ਉਹ ਇਸਦਾ ਅੰਤ ਜਿੱਤ ਨਾਲ ਕਰਨਾ ਚਾਹੁਣਗੇ। ਹਾਲਾਂਕਿ, ਚੇਨਈ ਦੀ ਜਿੱਤ ਗੁਜਰਾਤ ਲਈ ਮਹਿੰਗੀ ਸਾਬਤ ਹੋ ਸਕਦੀ ਹੈ ਅਤੇ ਜੇਕਰ ਅਜਿਹਾ ਹੁੰਦਾ ਹੈ, ਤਾਂ ਅੰਕ ਸੂਚੀ ਵਿੱਚ ਸਿਖਰ 'ਤੇ ਰਹਿਣ ਦੀਆਂ ਉਨ੍ਹਾਂ ਦੀਆਂ ਉਮੀਦਾਂ ਟੁੱਟ ਸਕਦੀਆਂ ਹਨ।

ਇਹ ਵੀ ਪੜ੍ਹੋ : ਟੀਮ ਨੂੰ ਵੱਡਾ ਝਟਕਾ! IPL ਦੇ ਸਭ ਤੋਂ ਜ਼ਰੂਰੀ ਮੁਕਾਬਲਿਆਂ ਤੋਂ ਪਹਿਲਾਂ ਫੱਟੜ ਹੋ ਗਿਆ ਸਟਾਰ ਖਿਡਾਰੀ

ਸੰਭਾਵਿਤ ਪਲੇਇੰਗ 11

ਗੁਜਰਾਤ ਟਾਈਟਨਜ਼ : ਸ਼ੁਭਮਨ ਗਿੱਲ (ਕਪਤਾਨ), ਸਾਈ ਸੁਦਰਸ਼ਨ, ਜੋਸ ਬਟਲਰ (ਵਿਕਟਕੀਪਰ), ਸ਼ੇਰਫਨੇ ਰਦਰਫੋਰਡ, ਸ਼ਾਹਰੁਖ ਖਾਨ, ਰਾਹੁਲ ਤੇਵਤੀਆ, ਰਾਸ਼ਿਦ ਖਾਨ, ਅਰਸ਼ਦ ਖਾਨ, ਰਵੀਸਰੀਨਿਵਾਸਨ ਸਾਈ ਕਿਸ਼ੋਰ, ਕਾਗਿਸੋ ਰਬਾਡਾ, ਮੁਹੰਮਦ ਸਿਰਾਜ, ਪ੍ਰਸਿੱਧ ਕ੍ਰਿਸ਼ਨਾ

ਚੇਨਈ ਸੁਪਰ ਕਿੰਗਜ਼ : ਆਯੂਸ਼ ਮਹਾਤਰੇ, ਡੇਵੋਨ ਕੋਨਵੇ, ਉਰਵਿਲ ਪਟੇਲ, ਰਵਿੰਦਰ ਜਡੇਜਾ, ਡੇਵਾਲਡ ਬ੍ਰੇਵਿਸ, ਸ਼ਿਵਮ ਦੂਬੇ, ਐਮਐਸ ਧੋਨੀ (ਕਪਤਾਨ ਅਤੇ ਵਿਕਟਕੀਪਰ), ਅੰਸ਼ੁਲ ਕੰਬੋਜ, ਰਵੀਚੰਦਰਨ ਅਸ਼ਵਿਨ, ਨੂਰ ਅਹਿਮਦ, ਖਲੀਲ ਅਹਿਮਦ, ਮਤਿਸ਼ਾ ਪਥੀਰਾਨਾ

ਇਹ ਵੀ ਪੜ੍ਹੋ : ਨਵਜੋਤ ਸਿੰਘ ਸਿੱਧੂ ਦੀ ਵੱਡੀ ਭਵਿੱਖਬਾਣੀ, ਦੱਸਿਆ ਕੌਣ ਜਿੱਤੇਗਾ IPL 2025 ਦਾ ਖਿਤਾਬ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tarsem Singh

Content Editor

Related News