ਚੇਨਈ ਦਾ ਸਾਹਮਣਾ ਅੱਜ ਰਾਜਸਥਾਨ ਨਾਲ, ਮੈਚ ਤੋਂ ਪਹਿਲਾਂ ਜਾਣੋ ਇਨ੍ਹਾਂ ਖਾਸ ਗੱਲਾਂ ਬਾਰੇ

Tuesday, May 20, 2025 - 12:27 PM (IST)

ਚੇਨਈ ਦਾ ਸਾਹਮਣਾ ਅੱਜ ਰਾਜਸਥਾਨ ਨਾਲ, ਮੈਚ ਤੋਂ ਪਹਿਲਾਂ ਜਾਣੋ ਇਨ੍ਹਾਂ ਖਾਸ ਗੱਲਾਂ ਬਾਰੇ

ਨਵੀਂ ਦਿੱਲੀ– ਪਲੇਅ ਆਫ ਦੀ ਦੌੜ ’ਚੋਂ ਪਹਿਲਾਂ ਹੀ ਬਾਹਰ ਹੋ ਚੁੱਕੀਆਂ ਤੇ ਆਖਰੀ 2 ਸਥਾਨਾਂ ’ਤੇ ਚੱਲ ਰਹੀਆਂ ਚੇਨਈ ਸੁਪਰ ਕਿੰਗਜ਼ ਤੇ ਰਾਜਸਥਾਨ ਰਾਇਲਜ਼ ਦੀਆਂ ਟੀਮਾਂ ਮੰਗਲਵਾਰ ਨੂੰ ਇੱਥੇ ਜਦੋਂ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਵਿਚ ਆਪਸ ਵਿਚ ਭਿੜਨਗੀਆਂ ਤਾਂ ਉਨ੍ਹਾਂ ਦੀਆਂ ਨਜ਼ਰਾਂ ਇਸ ਮੁਕਾਬਲੇ ਨੂੰ ਜਿੱਤ ਕੇ ਆਪਣਾ ਵੱਕਾਰ ਬਚਾਉਣ ’ਤੇ ਟਿਕੀਆਂ ਹੋਣਗੀਆਂ। ਮੰਗਲਵਾਰ ਦਾ ਮੈਚ ਰਾਇਲਜ਼ ਲਈ 2025 ਸੈਸ਼ਨ ਦਾ ਆਖਰੀ ਮੈਚ ਹੈ।

ਇਹ ਵੀ ਪੜ੍ਹੋ : ਰੋਮਾਂਚਕ ਬਣ ਜਾਵੇਗੀ IPL Playoffs ਦੀ ਜੰਗ! ਟੀਮ 'ਚ ਇਸ ਧਾਕੜ ਖਿਡਾਰੀ ਦੀ ਐਂਟਰੀ

ਟੀਮ ਕੋਲ ਇਸ ਸੈਸ਼ਨ ਵਿਚ ਵੈਭਵ ਸੂਰਯਵੰਸ਼ੀ ਦੇ ਰੂਪ ਵਿਚ ਆਸਾਧਾਰਨ ਪ੍ਰਤਿਭਾ ਲੱਭਣ ਤੋਂ ਇਲਾਵਾ ਦਿਖਾਉਣ ਲਈ ਕੁਝ ਵੀ ਨਹੀਂ ਹੈ। ਨਿਲਾਮੀ ਵਿਚ ਖਰਾਬ ਗੇਂਦਬਾਜ਼ੀ ਬਦਲ ਚੁਣਨ ਦਾ ਜੈਪੁਰ ਦੀ ਟੀਮ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਹੈ ਤੇ ਇਸ ਤੋਂ ਇਲਾਵਾ ਉਸਦੇ ਮੱਧਕ੍ਰਮ ਦਾ ਪ੍ਰਦਰਸ਼ਨ ਵੀ ਪ੍ਰਭਾਵਸ਼ਾਲੀ ਨਹੀਂ ਰਿਹਾ। ਰਾਇਲਜ਼ ਦੀ ਟੀਮ ਜੇਕਰ 10 ਟੀਮਾਂ ਦੀ ਅੰਕ ਸੂਚੀ ਵਿਚ 9ਵੇਂ ਸਥਾਨ ’ਤੇ ਹੈ ਤਾਂ ਇਸਦਾ ਮੁੱਖ ਕਾਰਨ ਉਸਦੇ ਗੇਂਦਬਾਜ਼ਾਂ ਦਾ ਔਸਤ ਪ੍ਰਦਰਸ਼ਨ ਤੇ ਚੋਟੀਕ੍ਰਮ ਦੇ ਬੱਲੇਬਾਜ਼ਾਂ ’ਤੇ ਜ਼ਿਆਦਾ ਨਿਰਭਰਤਾ ਹੈ।

ਜੋਸ ਬਟਲਰ ਨੂੰ ਟੀਮ ’ਚੋਂ ਜਾਣ ਦੇਣ ਤੇ ਜੋਫ੍ਰਾ ਆਰਚਰ ਦੇ ਖਰਾਬ ਪ੍ਰਦਰਸ਼ਨ ਕਾਰਨ ਰਾਇਲਜ਼ ਦੇ ਸਾਹਮਣੇ ਕਈ ਚੁਣੌਤੀਆਂ ਰਹੀਆਂ। ਵਿਰੋਧੀ ਟੀਮ ਨੂੰ ਦਬਾਅ ਵਿਚ ਪਾਉਣ ਦੀ ਸਮੱਰਥਾ ਰੱਖਣ ਵਾਲੇ ਇਕ ਚੰਗੇ ਭਾਰਤੀ ਗੇਂਦਬਾਜ਼ ਦੀ ਕਮੀ ਵੀ ਟੀਮ ਦੀ ਵੱਡੀ ਕਮਜ਼ੋਰੀ ਰਹੀ ਹੈ। ਜੇਕਰ ਮੁੰਬਈ ਇੰਡੀਅਨਜ਼ ਦੀ ਟੀਮ ਵਾਪਸੀ ਕਰਨ ਵਿਚ ਸਫਲ ਰਹੀ ਤਾਂ ਇਸਦੀ ਸਭ ਤੋਂ ਵੱਡੀ ਵਜ੍ਹਾ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਤੇ ਟ੍ਰੇਂਟ ਬੋਲਟ ਸਨ। ਜੇਕਰ ਗੁਜਰਾਤ ਦੀ ਸਥਿਤੀ ਮਜ਼ਬੂਤ ਹੈ ਤਾਂ ਇਸਦੀ ਵਜ੍ਹਾ ਮੁਹੰਮਦ ਸਿਰਾਜ ਤੇ ਪ੍ਰਸਿੱਧ ਕ੍ਰਿਸ਼ਣਾ ਹੈ, ਜਿਨ੍ਹਾਂ ਨੇ ਮਿਲ ਕੇ 30 ਤੋਂ ਵੱਧ ਵਿਕਟਾਂ ਲਈਆਂ ਹਨ। ਰਾਇਲਜ਼ ਦੀ ਟੀਮ ਦੇ ਨਾਲ ਮੌਜੂਦਾ ਸੈਸ਼ਨ ਵਿਚ ਅਜਿਹਾ ਦੇਖਣ ਨੂੰ ਨਹੀਂ ਮਿਲਿਆ। ਉਸ ਨੇ ਬੱਲੇਬਾਜ਼ੀ ਵਿਚ ਕੁਝ ਸ਼ਾਨਦਾਰ ਸ਼ੁਰੂਆਤ ਕੀਤੀ ਜਿਵੇਂ ਕਿ ਐਤਵਾਰ ਨੂੰ ਪੰਜਾਬ ਕਿੰਗਜ਼ ਵਿਰੁੱਧ ਜਦੋਂ ਉਸ ਨੇ ਸ਼ੁਰੂਆਤੀ ਪੰਜ ਓਵਰਾਂ ਵਿਚ 70 ਤੋਂ ਵੱਧ ਦੌੜਾਂ ਬਣਾਈਆਂ ਪਰ ਟੀਮ ਫਿਰ ਵੀ ਮੈਚ ਹਾਰ ਗਈ। ਮੌਜੂਦਾ ਸੈਸ਼ਨ ਵਿਚ ਰਾਇਲਜ਼ ਦੇ ਨਾਲ ਵਾਰ-ਵਾਰ ਇਹ ਹੀ ਕਹਾਣੀ ਦੁਹਰਾਈ ਗਈ। ਟੀਮ ਸਨਮਾਨ ਲਈ ਖੇਡ ਸਕਦੀ ਹੈ ਤੇ ਜਿੱਤ ਦੇ ਨਾਲ ਆਪਣੀ ਮੁਹਿੰਮ ਦਾ ਅੰਤ ਕਰ ਸਕਦੀ ਹੈ।

ਇਹ ਵੀ ਪੜ੍ਹੋ : ਵਿਰਾਟ ਕੋਹਲੀ ਦੀ 10ਵੀਂ ਦੀ ਮਾਰਕਸ਼ੀਟ ਹੋਈ ਵਾਇਰਲ, ਦੇਖੋ ਕਿੰਨੇ ਪੜ੍ਹਾਕੂ ਸਨ ਵਿਰਾਟ

ਚੇਨਈ ਸੁਪਰ ਕਿੰਗਜ਼ ਦੀ ਟੀਮ ਬਦਲਾਅ ਦੇ ਦੌਰ ਵਿਚੋਂ ਲੰਘ ਰਹੀ ਹੈ ਤੇ ਪਰਖੇ ਹੋਏ ਖਿਡਾਰੀਆਂ ਨੂੰ ਸ਼ਾਮਲ ਕਰਨ ਦਾ ਉਸਦਾ ਪੁਰਾਣਾ ਫਾਰਮੂਲਾ ਮੌਜੂਦਾ ਸੈਸ਼ਨ ਵਿਚ ਪੂਰੀ ਤਰ੍ਹਾਂ ਨਾਲ ਅਸਫਲ ਰਿਹਾ, ਜਿਸ ਨਾਲ ਟੀਮ ਦਾ ਪ੍ਰਦਰਸ਼ਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਇਆ ਹੈ। ਸੁਪਰ ਕਿੰਗਜ਼ ਨੂੰ ਰਾਹੁਲ ਤ੍ਰਿਪਾਠੀ ਤੇ ਦੀਪਕ ਹੁੱਡਾ ਤੋਂ ਬਾਅਦ ਜ਼ਿਆਦਾ ਉਮੀਦਾਂ ਸਨ। ਭਾਰਤ ਲਈ ਖੇਡਣ ਦੇ ਤਜਰਬੇ ਨੇ ਉਨ੍ਹਾਂ ਨੂੰ ਫ੍ਰੈਂਚਾਈਜ਼ੀ ਨਾਲ ਕਰਾਰ ਦਿਵਾਇਆ ਹੋਵੇਗਾ ਪਰ ਉਹ ਦਬਾਅ ਦੀ ਸਥਿਤੀ ਵਿਚ ਲਗਾਤਾਰ ਮੈਚ ਜਿੱਤਣ ਵਾਲਾ ਪ੍ਰਦਰਸ਼ਨ ਨਹੀਂ ਕਰ ਸਕਿਆ। ਆਯੂਸ਼ ਮਹਾਤ੍ਰੇ, ਸ਼ੇਖ ਰਸ਼ੀਦ ਤੇ ਓਰਵਿਲ ਪਟੇਲ ਵਰਗੇ ਨੌਜਵਾਨ ਖਿਡਾਰੀਆਂ ਦੇ ਆਉਣ ਨਾਲ ਟੀਮ ਦੇ ਦੁਬਾਰਾ ਨਿਰਮਾਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। 20 ਸਾਲਾ ਮਹਾਤ੍ਰੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਰੁੱਧ ਸੈਂਕੜਾ ਲਾਉਣ ਦੇ ਨੇੜੇ ਪਹੁੰਚਿਆ ਅਤੇ ਸਨਰਾਈਜ਼ਰਜ਼ ਹੈਦਰਾਬਾਦ ਤੇ ਮੁੰਬਈ ਇੰਡੀਅਨਜ਼ ਵਿਰੁੱਧ ਵੀ ਚੰਗਾ ਪ੍ਰਦਰਸ਼ਨ ਕੀਤਾ। ਪਟੇਲ ਦੇਰ ਨਾਲ ਟੀਮ ਵਿਚ ਸ਼ਾਮਲ ਹੋਇਆ ਪਰ ਉਸ ਨੇ ਕੋਲਕਾਤਾ ਨਾਈਟ ਰਾਈਡਰਜ਼ ਵਿਰੁੱਧ ਤੇਜ਼ਤਰਾਰ ਪਾਰੀ ਖੇਡ ਕੇ ਆਪਣੀ ਸਮਰੱਥਾ ਦਿਖਾਈ। ਉਸ ਨੇ ਹੁਣ ਤੱਕ ਜੋ ਕੀਤਾ ਹੈ, ਉਸ ਨੂੰ ਅਗਲੇ ਸੈਸ਼ਨ ਦਾ ਟ੍ਰੇਲਰ ਕਿਹਾ ਜਾ ਸਕਦਾ ਹੈ। ਕਪਤਾਨ ਰਿਤੂਰਾਜ ਗਾਇਕਵਾੜ ਦੇ ਟੂਰਨਾਮੈਂਟ ਵਿਚੋਂ ਬਾਹਰ ਹੋਣ ਨਾਲ ਟੀਮ ਦੀਆਂ ਮੁਸ਼ਕਿਲਾਂ ਹੋਰ ਵੱਧ ਗਈਆਂ ਹਨ। ਕਈ ਲੋਕਾਂ ਨੂੰ ਉਮੀਦ ਸੀ ਕਿ ਧੋਨੀ ਦੇ ਕਪਤਾਨ ਦੇ ਰੂਪ ਵਿਚ ਵਾਪਸ ਆਉਣ ਨਾਲ ਟੀਮ ਦੀ ਕਿਸਮਤ ਬਦਲ ਜਾਵੇਗੀ ਪਰ ਇੰਨੇ ਸੀਮਤ ਸਾਧਾਨਾਂ ਦੇ ਨਾਲ ਉਹ ਵੀ ਕੁਝ ਖਾਸ ਨਹੀਂ ਕਰ ਸਕੀ। ਡੇਵੋਨ ਕਾਨਵੇ ਤੇ ਰਚਿਨ ਰਵਿੰਦਰ ਵਰਗੇ ਵਿਦੇਸ਼ੀ ਖਿਡਾਰੀਆਂ ਤੋਂ ਕਾਫੀ ਉਮੀਦਾਂ ਸਨ ਪਰ ਸੁਪਰ ਕਿੰਗਜ਼ ਲਈ ਕੁਝ ਵੀ ਕੰਮ ਨਹੀਂ ਆਇਆ। ਸੁਪਰ ਕਿੰਗਜ਼ ਨੂੰ ਅਗਲੀ ਨਿਲਾਮੀ ਦੌਰਾਨ ਆਪਣਾ ਬੱਲੇਬਾਜ਼ੀ ਸੁਮੇਲ ਬਿਹਤਰ ਕਰਨਾ ਪਵੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tarsem Singh

Content Editor

Related News