ਗ੍ਰੇਗ ਚੈਪਲ ਨੇ ਸ਼ੇਨ ਵਾਰਨ ਨੂੰ ਦਿੱਤੀ ਸ਼ਰਧਾਂਜਲੀ, ਕਿਹਾ-ਉਹ ਇਕ ਜਾਦੂਗਰ ਸਨ
Tuesday, Mar 08, 2022 - 03:36 PM (IST)
ਮੈਲਬੋਰਨ—ਆਸਟ੍ਰੇਲੀਆ ਦੇ ਸਾਬਕਾ ਕਪਤਾਨ ਗ੍ਰੇਗ ਚੈਪਲ ਨੇ ਸੋਮਵਾਰ ਨੂੰ ਸ਼ੇਨ ਵਾਰਨ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਇਹ ਮਹਾਨ ਕ੍ਰਿਕਟਰ ਪਹਿਲਾਂ ਜਾਦੂਗਰ ਅਤੇ ਫਿਰ ਇਕ ਸਪਿਨਰ ਸਨ, ਜਿਨ੍ਹਾਂ ਨੇ ਆਪਣੇ ਹੁਨਰ ਨਾਲ ਦੁਨੀਆ ਨੂੰ ਮੋਹ ਲਿਆ। ਵਾਰਨ ਦੀ ਸ਼ੁੱਕਰਵਾਰ ਨੂੰ ਥਾਈਲੈਂਡ ਦੇ ਕੋਹ ਸਮੁਈ ਟਾਪੂ ’ਤੇ ਮੌਤ ਹੋ ਗਈ। ਉਹ 52 ਸਾਲਾਂ ਦੇ ਸਨ। ਖ਼ਦਸ਼ਾ ਹੈ ਕਿ ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ। ਚੈਪਲ ਨੇ ਲਿਖਿਆ ਕਿ ਜਦੋਂ ਮੈਂ ਸ਼ੇਨ ਵਾਰਨ ਬਾਰੇ ਸੋਚਦਾ ਹਾਂ ਤਾਂ ਮੈਨੂੰ ਅਮਰੀਕੀ ਕੁਦਰਤਵਾਦੀ, ਕਵੀ ਅਤੇ ਲੇਖਕ ਹੈਨਰੀ ਡੇਵਿਡ ਥੋਰੇਯੂ ਦੇ ਸ਼ਬਦ ਯਾਦ ਆਉਂਦੇ ਹਨ, ਇਹ ਉਹ ਨਹੀਂ ਹੈ, ਜੋ ਤੁਸੀਂ ਦੇਖ ਰਹੇ ਹੋ, ਇਹ ਉਹ ਹੈ, ਜੋ ਤੁਹਾਨੂੰ ਦਿਖ ਰਿਹਾ ਹੈ। ਸ਼ੇਨ ਵਾਰਨ ਪਹਿਲਾਂ ਜਾਦੂਗਰ ਸਨ ਅਤੇ ਫਿਰ ਮਹਾਨ ਲੈੱਗ ਸਪਿਨ ਗੇਂਦਬਾਜ਼ ਬਾਅਦ ਵਿਚ।
ਇਹ ਵੀ ਪੜ੍ਹੋ : ਦੱਖਣੀ ਅਫਰੀਕਾ ਦੌਰੇ 'ਤੇ ਜਾਣ ਤੋਂ ਸ਼ਾਕਿਬ ਦਾ ਇਨਕਾਰ, ਬੰਗਲਾਦੇਸ਼ ਕ੍ਰਿਕਟ ਬੋਰਡ ਨਿਰਾਸ਼
ਉਨ੍ਹਾਂ ਨੇ ਕਿਹਾ, ‘‘ਮੈਂ ਖੁਸ਼ਕਿਸਮਤ ਸੀ ਕਿ ਸ਼ੇਨ ਦੇ ਪਸੰਦੀਦਾ ਕੋਰਸ ਵਿਚੋਂ ਇਕ ਵਿਕਟੋਰੀਆ ਦੇ ਕੈਥੇਡ੍ਰਲ ਲੌਜ ਅਤੇ ਗੋਲਫ ਕਲੱਬ ’ਚ ਉਨ੍ਹਾਂ ਦੇ ਨਾਲ ਗੋਲਫ ਦੇ ਕਈ ਮੈਚ ਖੇਡ ਕੇ ਮੈਨੂੰ ਕ੍ਰਿਕਟ ਦੇ ਬਾਅਦ ਦੇ ਉਨ੍ਹਾਂ ਦੇ ਦਿਨਾਂ ’ਚ ਉਨ੍ਹਾਂ ਨੂੰ ਜਾਣਨ ਦਾ ਮੌਕਾ ਮਿਲਿਆ। ਤੁਹਾਨੂੰ ਕਿਸੇ ਵਿਅਕਤੀ ਨੂੰ ਚੰਗੀ ਤਰ੍ਹਾਂ ਜਾਣਨ ਦਾ ਮੌਕਾ ਮਿਲਦਾ ਹੈ, ਜਦੋਂ ਤੁਸੀਂ ਗੋਲਫ ਕੋਰਸ ’ਤੇ ਉਨ੍ਹਾਂ ਦੇ ਨਾਲ 4 ਘੰਟੇ ਬਿਤਾਉਂਦੇ ਹੋ। ਵਾਰਨ ਮਹਾਨ ਲੈੱਗ ਸਪਿਨਰ ਤੋਂ ਕਿਤੇ ਵੱਧ ਸਨ ਕਿਉਂਕਿ ਉਨ੍ਹਾਂ ਨੇ ਇਕ ਪੀੜ੍ਹੀ ਦੇ ਕ੍ਰਿਕਟਰਾਂ ਨੂੰ ਇਸ ਕਲਾ ਨਾਲ ਜੁੜਨ ਲਈ ਪ੍ਰੇਰਿਤ ਕੀਤਾ।