ਬਾਲ ਟੈਂਪਰਿੰਗ ਮਾਮਲੇ ''ਚ ਇੰਗਲੈਂਡ ਨੂੰ ਵੱਡੀ ਰਾਹਤ, ICC ਨੇ ਦਿੱਤੀ ਕਲੀਨ ਚਿੱਟ

05/13/2019 11:55:18 PM

ਲੰਡਨ— ਇੰਗਲੈਂਡ ਤੇ ਪਾਕਿਸਤਾਨ ਦੇ ਵਿਚਾਲੇ ਦੂਸਰੇ ਵਨ ਡੇ ਮੁਕਾਬਲੇ ਦੇ ਦੌਰਾਨ ਸੋਸ਼ਲ ਮੀਡੀਆ 'ਤੇ ਇੰਗਲੈਂਡ ਦੇ ਗੇਂਦਬਾਜ਼ ਲੀਅਮ ਪਲੰਕੇਟ 'ਤੇ ਗੇਂਦ ਟੈਂਪਰਿੰਗ ਕਰਨ ਦੇ ਦੋਸ਼ 'ਤੇ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ(ਆਈ. ਸੀ. ਸੀ.) ਨੇ ਇੰਗਲੈਂਡ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਸ਼ਨੀਵਾਰ ਨੂੰ ਇੰਗਲੈਂਡ ਤੇ ਪਾਕਿਸਤਾਨ ਦੇ ਮੁਕਾਬਲੇ ਦੇ ਦੌਰਾਨ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋਈ ਸੀ ਜਿਸ ਦੀ ਪੁਸ਼ਟੀ ਨਹੀਂ ਹੋਈ ਸੀ, ਜਿਸ 'ਚ ਪਲੰਕੇਟ ਗੇਂਦ 'ਤੇ ਊਗਲੀ ਫੇਰਦੇ ਹੋਏ ਨਜ਼ਰ ਆ ਰਹੇ ਸਨ ਤੇ ਗੇਂਦ ਇਕ ਪਾਸੇ ਤੋਂ ਬਹੁਤ ਖਰਾਬ ਹੋਈ ਨਜ਼ਰ ਆ ਰਹੀ ਸੀ। ਇੰਗਲੈਂਡ ਨੇ ਇਹ ਮੈਚ 12 ਦੌੜਾਂ ਨਾਲ ਜਿੱਤਿਆ ਸੀ।

PunjabKesari
ਇੰਗਲੈਂਡ ਨੇ 3 ਵਿਕਟਾਂ 'ਤੇ 373 ਦੌੜਾਂ ਬਣਾਈਆਂ ਸਨ ਜਦਕਿ ਪਾਕਿਸਤਾਨ ਦੀ ਟੀਮ 7 ਵਿਕਟਾਂ 'ਤੇ 361 ਦੌੜਾਂ ਹੀ ਬਣਾ ਸਕੀ ਸੀ। ਮੰਨਿਆ ਜਾ ਰਿਹਾ ਹੈ ਕਿ ਆਈ. ਸੀ. ਸੀ. ਨੇ ਵੀਡੀਓ ਨੂੰ ਦੇਖ ਲਿਆ ਹੈ ਤੇ ਉਨ੍ਹਾਂ ਨੇ ਇਸ ਮਾਮਲੇ ਦੀ ਪੁਸ਼ਟੀ ਵੀ ਕਰ ਲਈ ਹੈ। ਆਈ. ਸੀ. ਸੀ. ਨੇ ਇਸ ਮਾਮਲੇ 'ਚ ਪਲੰਕੇਟ ਨਾਲ ਗੱਲ ਵੀ ਕੀਤੀ ਹੈ। ਆਈ. ਸੀ. ਸੀ. ਨੇ ਇਕ ਬਿਆਨ ਜਾਰੀ ਕਰਦੇ ਹੋਏ ਕਿਹਾ ਹੈ ਕਿ ਆਈ. ਸੀ. ਸੀ. ਨੇ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀ ਜਾ ਰਹੀ ਵੀਡੀਓ ਦੀ ਪੁਸ਼ਟੀ ਕੀਤੀ ਹੈ। ਮੈਚ ਅਧਿਕਾਰੀ ਇਸ ਗੱਲ ਤੋਂ ਸੰਤੁਸ਼ਟ ਹਨ ਕਿ ਗੇਂਦ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਛੇੜਖਾਨੀ ਦੀ ਕੋਸ਼ਿਸ਼ ਨਹੀਂ ਕੀਤੀ ਗਈ ਤੇ ਪੂਰੇ ਮੁਕਾਬਲੇ 'ਚ ਗੇਂਦ ਦੀ ਜਾਂਚ ਦੌਰਾਨ ਇਸ ਤਰ੍ਹਾਂ ਦਾ ਕੁੱਝ ਨਹੀਂ ਹੋਇਆ ਹੈ। ਵਾਇਰਲ ਵੀਡੀਓ 'ਚ ਹਾਲਾਂਕਿ ਇਸ ਤਰ੍ਹਾਂ ਦਾ ਕੁੱਝ ਨਹੀਂ ਦੇਖਿਆ ਗਿਆ ਕਿ ਪਲੰਕੇਟ ਗੇਂਦ ਨਾਲ ਛੇੜਖਾਨੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

 


Gurdeep Singh

Content Editor

Related News