''ਛੋਟੇ ਭਰਾ'' ਬ੍ਰਾਇੰਟ ਦੀ ਮੌਤ ''ਤੇ ਮਹਾਨ ਖਿਡਾਰੀ ਜਾਰਡਨ ਨੇ ਪ੍ਰਗਟਾਇਆ ਸ਼ੋਕ
Monday, Jan 27, 2020 - 02:20 PM (IST)

ਸਪੋਰਟਸ ਡੈਸਕ : ਬਾਸਕਟਬਾਲ ਦੇ ਮਹਾਨ ਖਿਡਾਰੀ ਮਾਈਕਲ ਜਾਰਡਨ ਨੇ ਐਤਵਾਰ ਨੂੰ ਕੋਬੀ ਬ੍ਰਾਇੰਟ ਦੀ ਮੌਤ 'ਤੇ ਡੂੰਘਾ ਸ਼ੋਕ ਪ੍ਰਗਟ ਕਰਦਿਆਂ ਕਿਹਾ ਕਿ ਲਾਸ ਐਂਜਲਿਸ ਲੋਕਰਸ ਦਾ ਇਹ ਧਾਕੜ ਉਸ ਦੇ ਲਈ ਛੋਟਾ ਭਰਾ ਸੀ। 6 ਵਾਰ ਦੇ ਐੱਨ. ਬੀ. ਏ. ਚੈਂਪੀਅਨ ਜਾਰਡਨ ਨੇ ਬਿਆਨ 'ਚ ਕਿਹਾ ਕਿ ਬ੍ਰਾਇੰਟ ਨੂੰ ਬਸਕਟਬਾਲ ਦੇ ਮਹਾਨ ਖਿਡਾਰੀਆਂ ਵਿਚ ਇਕ ਦੇ ਰੂਪ 'ਚ ਯਾਦ ਕੀਤਾ ਜਾਵੇਗਾ। ਬ੍ਰਾਇੰਟ, ਉਸ ਦੀ ਬੇਟੀ ਅਤੇ 9 ਹੋਰ ਲੋਕਾਂ ਦੀ ਹੈਲੀਕਾਪਟਰ ਹਾਦਸੇ 'ਚ ਮੌਤ ਹੋ ਗਈ। ਬ੍ਰਾਇੰਟ 41 ਸਾਲਾਂ ਦੇ ਸੀ।
ਜਾਰਡਨ ਨੇ ਕਿਹਾ, ''ਕੋਬੀ ਅਤੇ ਗਿਆਨਾ ਦੀ ਦੁਖਦ ਖਬਰ ਨਾਲ ਹੈਰਾਨ ਹਾਂ। ਮੈਂ ਆਪਣੇ ਦਰਦ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦਾ। ਮੈਨੂੰ ਕੋਬੀ ਬਹੁਤ ਪਸੰਦ ਸੀ। ਉਹ ਮੇਰੇ ਲਈ ਛੋਟੇ ਭਰਾ ਵਰਗਾ ਸੀ। ਅਸੀਂ ਅਕਸਰ ਗੱਲ ਕਰਦੇ ਸੀ ਅਤੇ ਮੈਨੂੰ ਉਸਦੀ ਬਹੁਤ ਕਮੀ ਮਹਿਸੂਸ ਹੋਵੇਗੀ।''