ਮਹਾਨ ਕ੍ਰਿਕਟਰ ਜ਼ਹੀਰ ਅੱਬਾਸ ਦੀ ਸਿਹਤ ਵਿਗੜੀ, ICU ''ਚ ਦਾਖ਼ਲ
Wednesday, Jun 22, 2022 - 01:29 PM (IST)
ਲਾਹੌਰ- ਪਾਕਿਸਤਾਨ ਦੇ ਮਹਾਨ ਕ੍ਰਿਕਟਰ ਜ਼ਹੀਰ ਅੱਬਾਸ ਦੀ ਤਬੀਅਤ ਖ਼ਰਾਬ ਹੋਣ ਦੇ ਬਾਅਦ ਉਨ੍ਹਾਂ ਨੂੰ ਲੰਡਨ ਦੇ ਇਕ ਹਸਪਤਾਲ 'ਚ ਆਈ. ਸੀ. ਯੂ. 'ਚ ਦਾਖਲ ਕਰਾਇਆ ਗਿਆ ਹੈ। ਕ੍ਰਿਕਟ ਪਾਕਿਸਤਾਨ ਦੀ ਇਕ ਰਿਪੋਰਟ 'ਚ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਭਗੌੜੇ ਵਿਜੇ ਮਾਲਿਆ ਦੀ 'ਯੂਨੀਵਰਸ ਬੌਸ' ਨਾਲ ਮੁਲਾਕਾਤ ਚਰਚਾ 'ਚ, ਗੇਲ ਨੂੰ ਦੱਸਿਆ 'ਚੰਗਾ ਦੋਸਤ'
ਰਿਪੋਰਟ 'ਚ ਕਿਹਾ ਗਿਆ ਹੈ ਕਿ 74 ਸਾਲਾ ਸਾਬਕਾ ਕ੍ਰਿਕਟਰ ਜਿਨ੍ਹਾਂ ਨੇ 78 ਟੈਸਟ ਖੇਡੇ ਤੇ 12 ਸੈਂਕੜਿਆਂ ਦੇ ਨਾਲ ਲਗਭਗ 45 ਦੀ ਔਸਤ ਨਾਲ 5000 ਤੋਂ ਵੱਧ ਦੌੜਾਂ ਬਣਾਈਆਂ, ਉਨ੍ਹਾਂ ਨੂੰ ਗੰਭੀਰ ਸਥਿਤੀ 'ਚ ਸੈਂਟ ਮੈਰੀ ਹਸਪਤਾਲ ਦੇ ਆਈ. ਸੀ. ਯੂ. 'ਚ ਦਾਖ਼ਲ ਕਰਾਇਆ ਗਿਆ ਹੈ। ਸਾਬਕਾ ਟੈਸਟ ਕਪਤਾਨ ਨੂੰ ਦੱਖਣੀ ਅਫ਼ਰੀਕਾ ਦੇ ਜੈਕਸ ਕੈਲਿਸ ਤੇ ਆਸਟਰੇਲੀਆ ਦੀ ਸਾਬਕਾ ਮਹਿਲਾ ਕ੍ਰਿਕਟਰ ਲਿਸਾ ਸਟਾਲੇਕਰ ਦੇ ਨਾਲ 2020 'ਚ ਆਈ. ਸੀ.ਸੀ. ਹਾਲ ਆਫ ਫੇਮ 'ਚ ਸ਼ਾਮਲ ਕੀਤਾ ਗਿਆ ਸੀ।
ਅੱਬਾਸ ਯੂ. ਏ. ਈ. ਤੋਂ ਲੰਡਨ ਦੀ ਯਾਤਰਾ ਦੇ ਬਾਅਦ ਕਥਿਤ ਤੌਰ 'ਤੇ ਕੋਵਿਡ-19 ਪਾਜ਼ੇਟਿਵ ਪਾਏ ਗਏ ਸਨ। ਉਨ੍ਹਾਂ ਨੂੰ ਕੁਝ ਦਿਨ ਪਹਿਲਾਂ ਕਿਡਨੀ 'ਚ ਦਰਦ ਦੇ ਨਾਲ ਹਸਪਤਾਲ ਲਿਆਇਆ ਗਿਆ ਸੀ। ਬਾਅਦ 'ਚ ਪਤਾ ਲੱਗਾ ਕਿ ਸਾਬਕਾ ਕ੍ਰਿਕਟਰ ਗੰਭੀਰ ਨਿਮੋਨੀਆ ਨਾਲ ਪੀੜਤ ਸਨ। ਰਿਪੋਰਟ 'ਚ ਕਿਹਾ ਗਿਆ ਹੈ ਕਿ ਅੱਬਾਸ ਨੂੰ ਡਾਇਲਸਿਸ ਤੇ ਨਕਲੀ ਸਾਹ ਪ੍ਰਣਾਲੀ 'ਤੇ ਰਖਿਆ ਗਿਆ ਹੈ।
ਇਹ ਵੀ ਪੜ੍ਹੋ : ਐੱਫ. ਆਈ. ਐੱਚ. ਪ੍ਰੋ ਲੀਗ 'ਚ ਭਾਰਤੀ ਮਹਿਲਾ ਹਾਕੀ ਟੀਮ ਨੇ ਅਮਰੀਕਾ ਨੂੰ ਹਰਾਇਆ
ਅੱਬਾਸ ਦੇ ਪਹਿਲੇ ਦਰਜੇ ਦੇ ਕ੍ਰਿਕਟ ਦੇ ਅੰਕੜੇ ਹੈਰਾਨੀਜਨਕ ਹਨ। ਇਸ ਦਿੱਗਜ ਨੇ 459 ਮੈਚਾਂ 'ਚ 34,843 ਦੌੜਾਂ ਬਣਾਈਆਂ ਹਨ ਜਿਸ 'ਚ 108 ਸੈਂਕੜੇ ਤੇ 158 ਅਰਧ ਸੈਂਕੜੇ ਸ਼ਾਮਲ ਹਨ। ਸੰਨਿਆਸ ਦੇ ਬਾਅਦ ਉਨ੍ਹਾਂ ਨੇ ਇਕ ਟੈਸਟ ਤੇ ਤਿੰਨ ਵਨ-ਡੇ ਮੈਚਾਂ 'ਚ ਆਈ. ਸੀ. ਸੀ. ਰੈਫ਼ਰੀ ਦੇ ਤੌਰ 'ਤੇ ਵੀ ਕੰਮ ਕੀਤਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।