ਗੇਂਦਬਾਜ਼ ਦੇ ਸਿਰ ਦੇ ਉੱਪਰੋਂ ਸ਼ਾਟ ਮਾਰਨਾ ਬੇਹੱਦ ਪਸੰਦ: ਐਰੋਨ ਫਿੰਚ

Wednesday, Oct 21, 2020 - 09:33 PM (IST)

ਗੇਂਦਬਾਜ਼ ਦੇ ਸਿਰ ਦੇ ਉੱਪਰੋਂ ਸ਼ਾਟ ਮਾਰਨਾ ਬੇਹੱਦ ਪਸੰਦ: ਐਰੋਨ ਫਿੰਚ

ਆਬੂ ਧਾਬੀ : ਰਾਇਲ ਚੈਲੇਂਜਰਸ ਬੈਂਗਲੁਰੂ ਵਲੋਂ ਬਤੋਰ ਓਪਨਰ ਮੈਦਾਨ 'ਚ ਉੱਤਰ ਰਹੇ ਐਰੋਨ ਫਿੰਚ ਨੇ ਕੋਲਕਾਤਾ ਟੀਮ ਖ਼ਿਲਾਫ਼ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਕਿਹਾ ਕਿ ਜੇਕਰ ਉਨ੍ਹਾਂ ਦਾ ਵੱਸ ਚੱਲੇ ਤਾਂ ਉਹ ਗੇਂਦਬਾਜ਼ਾਂ ਦੇ ਸਿਰ ਦੇ ਉੱਪਰੋਂ ਸ਼ਾਟ ਮਾਰਨ ਕਿਉਂਕਿ ਅਜਿਹਾ ਕਰਨਾ ਉਨ੍ਹਾਂ ਨੂੰ ਪਸੰਦ ਹੈ। ਫਿੰਚ ਨੇ ਕਿਹਾ- ਅਸੀਂ ਸ਼ਾਰਜਾਹ 'ਚ ਹਾਂ। ਇੱਥੇ ਦੀ ਵਿਕਟ ਹੁਣ ਥੋੜ੍ਹੀ ਹੌਲੀ ਹੋ ਗਈ ਹੈ, ਸ਼ਾਇਦ ਥੋੜ੍ਹਾ ਬਦਲਾਅ ਆ ਗਿਆ ਹੈ। ਹਾਲਾਂਕਿ ਇਹ ਅਜੇ ਵੀ ਇੱਕ ਸ਼ਾਨਦਾਰ ਟੂਰਨਾਮੈਂਟ ਹੈ। ਉਥੇ ਹੀ, ਆਪਣੇ ਪਸੰਦੀਦਾ ਸਟਰੋਕ 'ਤੇ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਹਰ ਉਹ ਸ਼ਾਟ ਜਿਸ 'ਤੇ ਦੌੜਾਂ ਬਣਾਉਣਾ ਉਨ੍ਹਾਂ ਦਾ ਪਸੰਦੀਦਾ ਹੈ ਪਰ ਉਹ ਜਦੋਂ ਹਾਲਾਤ ਸਹੀ ਹੁੰਦੇ ਹਨ ਤਾਂ ਉਹ ਗੇਂਦਬਾਜ਼ ਦੇ ਸਿਰ ਦੇ ਉੱਪਰੋਂ ਸ਼ਾਟ ਖੇਡਣਾ ਪਸੰਦ ਕਰਦੇ ਹਨ।

ਫਿੰਚ ਨੇ ਗੱਲ ਕਰਦੇ ਹੋਏ ਕਿਹਾ ਕਿ ਬਿਲਕੁੱਲ ਮੈਂ ਇਸ ਨੂੰ ਪਸੰਦ ਕਰਦਾ ਹਾਂ। ਇਹ ਸ਼ਾਨਦਾਰ ਫ੍ਰੈਂਚਾਇਜ਼ੀ ਹੈ। ਸ਼ਾਨਦਾਰ ਲੋਕਾਂ ਦਾ ਝੁੰਡ। ਫ੍ਰੈਂਚਾਇਜ਼ੀ ਨੇ ਸਾਡੇ ਲਈ ਬਾਇਓ-ਬਬਲ ਦੌਰਾਨ ਜੋ ਪ੍ਰਬੰਧ ਕੀਤੇ ਹਨ ਉਹ ਚੰਗੇ ਹਨ। ਉਥੇ ਹੀ, ਕਿਸ ਕ੍ਰਮ 'ਤੇ ਬੱਲੇਬਾਜ਼ੀ ਕਰਨਾ ਉਹ ਪਸੰਦ ਕਰਨਗੇ, ਸਵਾਲ 'ਤੇ ਫਿੰਚ ਨੇ ਕਿਹਾ- ਮੈਂ ਕੁੱਝ ਵੀ ਕਰਾਂਗਾ ਜੋ ਟੀਮ ਨੂੰ ਚਾਹੀਦਾ ਹੈ।

ਫਿੰਚ ਨੇ ਕਿਹਾ- ਇੱਕ ਗੱਲ ਜੋ ਸਾਡੀ ਟੀਮ ਨੂੰ ਅੱਗੇ ਵਧਾਉਂਦੀ ਹੈ ਉਹ ਇਹ ਹੈ ਕਿ ਹਰ ਕੋਈ ਟੀਮ ਦੇ ਹਿੱਤ ਲਈ ਜੋ ਕੁੱਝ ਵੀ ਕਰਦਾ ਹੈ ਉਹ ਕਰਨ ਨੂੰ ਤਿਆਰ ਹਾਂ। ਜੇਕਰ ਵਿਰਾਟ ਅਤੇ ਸਾਈਮਨ ਨੇ ਸੋਚਿਆ ਕਿ ਇਹ ਸਭ ਤੋਂ ਵਧੀਆ ਹੈ। ਅਸੀਂ ਆਪਣੇ ਸਾਰੇ ਖੇਡ ਦੁਬਈ 'ਚ ਖੇਡੇ ਹਨ। ਇੱਥੇ ਸਾਡਾ ਦੂਜਾ ਖੇਡ ਹੈ। ਅਸੀਂ ਵਧੀਆ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।


author

Inder Prajapati

Content Editor

Related News