ਭਾਰਤ ਕੇਸਰੀ ਦੰਗਲ ''ਚ ਤਾਲ ਠੋਕਣਗੇ 400 ਪਹਿਲਵਾਨ

01/19/2020 6:21:24 PM

ਨਵੀਂ ਦਿੱਲੀ : ਮਹਾਨ ਭਾਰਤ ਕੇਸਰੀ ਤੇ ਮਹਾਨ ਭਾਰਤ ਕੁਮਾਰ ਦੰਗਲ ਦਾ ਆਯੋਜਨ ਗਣਤੰਤਰ ਦਿਵਸ ਦੇ ਦਿਨ 26 ਜਨਵਰੀ ਨੂੰ ਦਿੱਲੀ ਯੂਨੀਵਰਸਿਟੀ ਦੇ ਸ਼ਿਆਮ ਲਾਲ ਕਾਲਜ ਸ਼ਾਹਦਰਾ ਵਿਚ ਕੀਤਾ ਜਾ ਰਿਹਾ ਹੈ, ਜਿਸ ਵਿਚ ਲਗਭਗ 400 ਰਾਸ਼ਟਰੀ ਤੇ ਕੌਮਾਂਤਰੀ ਪਹਿਲਵਾਨ ਹਿੱਸਾ ਲੈਣਗੇ। ਦਿੱਲੀ ਯੂਥ ਖੇਡ ਉਤਸ਼ਾਹਿਤ ਸੰਘ ਭਾਰਤ ਕੇਸਰੀ ਤੇ ਭਾਰਤ ਕੁਮਾਰ ਦੰਗਲ ਦਾ ਆਯੋਜਨ ਕਰ ਰਿਹਾ ਹੈ। ਇਸ ਦਗਲ ਵਿਚ ਭਾਰਤ ਕੇਸਰੀ ਖਿਤਾਬ ਵਿਚ ਜੇਤੂ ਨੂੰ 2 ਲੱਖ ਰੁਪਏ, ਦੂਜੇ ਸਥਾਨ ਨੂੰ 1 ਲੱਖ, ਤੀਜੇ ਸਥਾਨ ਨੂੰ 51 ਹਜ਼ਾਰ ਤੇ ਚੌਥੇ ਸਥਾਨ ਨੂੰ 31,000 ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਭਾਰਤ ਕੁਮਾਰ ਵਿਚ ਪਹਿਲਾ ਪੁਰਸਕਾਰ 1 ਲੱਖ, ਦੂਜਾ 50 ਹਜ਼ਾਰ, ਤੀਜਾ 31 ਹਜ਼ਾਰ ਤੇ ਚੌਥਾ 21 ਹਜ਼ਾਰ ਰੁਪਏ ਦਾ ਐਵਾਰਡ ਦਿੱਤਾ ਜਾਵੇਗਾ। ਇਸ ਪ੍ਰਤੀਯੋਗਿਤਾ ਵਿਚ ਮਹਿਲਾ ਪਹਿਲਵਾਨਾਂ ਦੀਆਂ ਵੀ ਕੁਸ਼ਤੀਆਂ ਕਰਵਾਈਆਂ ਜਾਣਗੀਆਂ।


Related News