ਸਾਨੂੰ ਸਾਰੇ ਵਿਭਾਗਾਂ ’ਚ ਸਰਵਸ੍ਰੇਸ਼ਠ ਹੋਣਾ ਹੋਵੇਗਾ :  ਗ੍ਰਾਹਮ ਰੀਡ

03/01/2020 5:21:26 PM

ਨਵੀਂ ਦਿੱਲੀ— ਭਾਰਤੀ ਪੁਰਸ਼ ਹਾਕੀ ਟੀਮ ਦੇ ਕੋਚ ਗ੍ਰਾਹਮ ਰੀਡ ਨੇ ਐਤਵਾਰ ਨੂੰ ਕਿਹਾ ਕਿ ਜੇਕਰ ਉਨ੍ਹਾਂ ਨੂੰ ’ਚ ਪੋਡੀਅਮ ਸਥਾਨ ਹਾਸਲ ਕਰਨਾ ਹੈ ਤਾਂ ਉਨ੍ਹਾਂ ਨੂੰ ਸਾਰੇ ਮੈਚਾਂ ’ਚ ਅਤੇ ਖੇਡ ਦੇ ਸਾਰੇ ਵਿਭਾਗਾਂ ’ਚ ਲਗਾਤਾਰ ਚੰਗਾ ਪ੍ਰਦਰਸ਼ਨ ਕਰਨਾ ਹੋਵੇਗਾ। ਉਹ ਹਾਲ ਹੀ ’ਚ ਨੀਦਰਲੈਂਡ, ਵਿਸ਼ਵ ਚੈਂਪੀਅਨ ਬੈਲਜੀਅਮ ਅਤੇ ਆਸਟਰੇਲੀਆ ਦੇ ਖਿਲਾਫ ਖਤਮ ਐੱਫ. ਆਈ. ਐੱਚ. ਪ੍ਰੋ ਲੀਗ ਮੈਚਾਂ ’ਚ ਟੀਮ ਦੇ ਪ੍ਰਦਰਸ਼ਨ ਤੋਂ ਖੁਸ਼ ਸਨ। 

ਉਨ੍ਹਾਂ ਕਿਹਾ, ‘‘ਐੱਫ. ਆਈ. ਐੱਚ. ਪ੍ਰੋ ਹਾਕੀ ਲੀਗ ਤੋਂ ਸਭ ਤੋਂ ਚੰਗੀ ਗੱਲ ਇਹ ਰਹੀ ਕਿ ਅਸੀਂ ਸਾਬਤ ਕਰ ਦਿੱਤਾ ਕਿ ਅਸੀਂ ਸਰਵਸ੍ਰੇਸ਼ਠ ਟੀਮਾਂ ਦੇ ਖਿਲਾਫ ਚੰਗਾ ਨਤੀਜਾ ਹਾਸਲ ਕਰਦੇ ਹਾਂ। ਇਹ ਆਤਮਵਿਸ਼ਵਾਸ ਵਧਾਉਣ ਵੱਲ ਅਗਲਾ ਕਦਮ ਹੈ।’’ ਰੀਡ ਨੇ ਕਿਹਾ, ‘‘ਨਾਲ ਹੀ ਇਹ ਦਿਖਾਉਂਦਾ ਹੈ ਕਿ ਜਿਨ੍ਹਾਂ ਚੀਜ਼ਾਂ ’ਤੇ ਅਸੀਂ ਕੰਮ ਕਰਦੇ ਹਾਂ, ਉਸ ਦਾ ਫਾਇਦਾ ਹੋ ਰਿਹਾ ਹੈ। ਪਰ ਸਾਨੂੰ ਫਿਰ ਵੀ ਹੋਰ ਨਿਰੰਤਰ ਹੋਣਾ ਹੋਵੇਗਾ ਅਤੇ ਅਜਿਹਾ ਸਿਰਫ ਮੈਚਾਂ ’ਚ ਨਹੀਂ ਸਗੋਂ ਖੇਡ ਦੇ ਹਰ ਪਹਿਲੂ ਲਈ ਵੀ ਜ਼ਰੂਰੀ ਹੋਵੇਗਾ।’’ 

ਹਾਕੀ ਇੰਡੀਆ ਨੇ ਐਤਵਾਰ ਨੂੰ ਪੁਰਸ਼ ਰਾਸ਼ਟਰੀ ਕੈਂਪ ਦੇ ਲਈ 32 ਮੈਂਬਰੀ ਕੋਰ ਸੰਭਾਵੀ ਖਿਡਾਰੀਆਂ ਦੇ ਗਰੁੱਪ ਦਾ ਐਲਾਨ ਕੀਤਾ ਹੈ। ਇਹ ਕੈਂਪ ਸੋਮਵਾਰ ਤੋਂ ਬੈਂਗਲੁਰੂ ’ਚ ਭਾਰਤੀ ਖੇਡ ਅਥਾਰਿਟੀ ’ਚ ਸ਼ੁਰੂ ਹੋਵੇਗਾ। ਰੀਡ ਨੇ ਕਿਹਾ, ‘‘ਇਸ ਕੈਂਪ ਦੇ ਬਾਅਦ ਅਸੀਂ ਜਰਮਨੀ ਅਤੇ ਇੰਗਲੈਂਡ ਜਾਵਾਂਗੇ। ਇਹ ਮੈਚ ਸਾਨੂੰ 2020 ਓਲੰਪਿਕ ਖੇਡਾਂ ਵੱਲ ਵਧਣ ਲਈ ਜ਼ਰੂਰੀ ਸੁਧਾਰ ਦਾ ਅੰਦਾਜ਼ਾ ਲਾਉਣ ’ਚ ਮਦਦ ਕਰਨਗੇ।

ਸੰਭਾਵੀ ਟੀਮ ਇਸ ਤਰ੍ਹਾਂ ਹੈ :-
ਪੀ. ਆਰ. ਸ਼੍ਰੀਜੇਸ਼, ਕ੍ਰਿਸ਼ਨ ਬਹਾਦੁਰ ਪਾਠਕ, ਸੂਰਜ ਕਾਰਕੇਰਾ, ਹਰਮਨਪ੍ਰੀਤ ਸਿੰਘ, ਦਿਲਪ੍ਰੀਤ ਸਿੰਘ, ਸੁਰਿੰਦਰ ਕੁਮਾਰ, ਬਰਿੰਦਰ ਲਾਕੜਾ, ਰੁਪਿੰਦਰ ਪਾਲ ਸਿੰਘ, ਗੁਰਿੰਦਰ ਸਿੰਘ, ਅਮਿਤ ਰੋਹੀਦਾਸ, ਕੋਥਾਜੀਤ ਸਿੰਘ ਖਡਗੰਬਾਮ, ਮਨਪ੍ਰੀਤ ਸਿੰਘ, ਹਾਰਦਿਕ ਸਿੰਘ, ਨੀਤਕਾਂਤ ਸ਼ਰਮਾ, ਵਿਵੇਕ ਸਾਗਰ ਪ੍ਰਸਾਦ, ਸਿਮਰਨਜੀਤ ਸਿੰਘ, ਆਕਾਸ਼ਦੀਪ ਸਿੰਘ, ਰਮਨਦੀਪ ਸਿੰਘ, ਐੱਸ. ਵੀ. ਸੁਨੀਲ, ਮਨਦੀਪ ਸਿੰਘ, ਲਲਿਤ ਕੁਮਾਰ ਉਪਾਧਿਆਏ, ਗੁਰਸਾਹਿਬਜੀਤ ਸਿੰਘ, ਸ਼ਮਸ਼ੇਰ ਸਿੰਘ, ਵਰੁਣ ਕੁਮਾਰ, ਜਰਮਨਪ੍ਰੀਤ ਸਿੰਘ, ਦਿਪਸਨ ਟਿਰਕੀ, ਨੀਲਮ ਸੰਦੀਪ ਜੇਸ, ਜਸਕਰਨ ਸਿੰਘ, ਰਾਜਕੁਮਾਰ ਪਾਲ, ਗੁਰਜੰਟ ਸਿੰਘ, ਸੁਮਿਤ ਅਤੇ ਚਿੰਗਲੇਨਸਾਨਾ ਸਿੰਘ।


Tarsem Singh

Content Editor

Related News