ਪ੍ਰੋ ਲੀਗ ਓਲੰਪਿਕ ਦੀਆਂ ਤਿਆਰੀਆਂ ਲਈ ਹੋਵੇਗੀ ਅਹਿਮ : ਰੀਡ
Thursday, Nov 07, 2019 - 09:30 AM (IST)

ਸਪੋਰਟਸ ਡੈਸਕ— ਮਨਪ੍ਰੀਤ ਸਿੰਘ ਦੀ ਅਗਵਾਈ 'ਚ ਪੁਰਸ਼ ਹਾਕੀ ਟੀਮ ਭੁਵੇਸ਼ਵਰ 'ਚ ਹੋਏ ਓਲੰਪਿਕ ਕੁਆਲੀਫਾਇਰਸ 'ਚ ਰੂਸ ਤੋਂ ਦੋਵੇਂ ਮੈਚ ਜਿੱਤ ਕੇ 2020 ਦੇ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰਨ 'ਚ ਸਫਲ ਰਹੀ। ਚੀਫ ਕੋਚ ਗ੍ਰਾਹਮ ਰੀਡ ਦਾ ਕਹਿਣਾ ਹੈ ਕਿ ਅਗਲੇ ਸਾਲ ਹੋਣ ਵਾਲੀ ਐੱਫ. ਆਈ. ਐੱਚ. ਪ੍ਰੋ ਲੀਗ ਓਲੰਪਿਕ ਲਈ ਰਣਨੀਤੀ ਅਤੇ ਬਦਲਾਂ ਨੂੰ ਆਜ਼ਮਾਉਣ ਦੇ ਨਾਲ ਇਸ ਦੀ ਤਿਆਰੀ ਅਹਿਮ ਹੋਵੇਗੀ।
ਇਸ 'ਚ ਸਾਨੂੰ ਨੀਦਰਲੈਂਡ, ਬੈਲਜੀਅਮ, ਆਸਟਰੇਲੀਆ ਅਤੇ ਬ੍ਰਿਟੇਨ ਜਿਹੀ ਦੁਨੀਆ ਦੀਆਂ ਚੋਟੀ ਦੀਆਂ ਟੀਮਾਂ ਦੇ ਖਿਲਾਫ ਖੇਡਣ ਦਾ ਮੌਕਾ ਮਿਲੇਗਾ। ਸਾਨੂੰ ਬਹੁਤ ਸੋਚ ਵਿਚਾਰ ਕੇ ਖਿਡਾਰੀਆਂ ਨੂੰ ਆਜ਼ਮਾਉਣਾ ਹੋਵੇਗਾ ਤਾਂ ਜੋ ਖਿਡਾਰੀ ਓਲੰਪਿਕ ਲਈ ਤਰੋਤਾਜ਼ਾ ਰਹਿਣ। ਰੀਡ ਨੇ ਕਿਹਾ ਕਿ ਸਾਡਾ ਫੋਕਸ ਰਣਨੀਤੀ ਨੂੰ ਅਸਲੀ ਜਾਮਾ ਪਹਿਨਾਉਣ 'ਤੇ ਸੀ। ਅਸੀਂ ਇਸ 'ਚ ਕਾਮਯਾਬ ਰਹੇ। ਹੁਣ ਸਾਡੇ ਕੋਲ ਓਲੰਪਿਕ ਲਈ 9 ਮਹੀਨੇ ਬਚੇ ਹਨ ਅਤੇ ਇਸ 'ਚ ਸਾਡੀ ਰਣਨੀਤੀ ਆਪਣਾ ਖੇਡ ਬਿਹਤਰ ਕਰਨ ਦੀ ਹੋਵੇਗੀ।