ਹਾਕੀ ਟੀਮ ਨਾਲ ਜੁੜੇ ਗ੍ਰਾਹਮ ਰੀਡ, ਕਿਹਾ ਇੱਥੇ ਦਾ ਟਰਫ ਵਿਸ਼ਵ ਪੱਧਰੀ

04/23/2019 11:54:39 AM

ਬੈਂਗਲੁਰੂ— ਨਵੇਂ ਨਿਯੁਕਤ ਹੋਏ ਕੋਚ ਆਸਟਰੇਲੀਆ ਦੇ ਗ੍ਰਾਹਮ ਰੀਡ ਭਾਰਤੀ ਪੁਰਸ਼ ਹਾਕੀ ਟੀਮ ਨਾਲ ਜੁੜ ਗਏ ਹਨ ਅਤੇ ਬੈਂਗਲੁਰੂ ਦੇ ਸਾਈ ਸੈਂਟਰ 'ਚ ਚਲ ਰਹੇ ਰਾਸ਼ਟਰੀ ਕੈਂਪ 'ਚ ਸ਼ਾਮਲ ਹੋ ਕੇ ਉਨ੍ਹਾਂ ਨੇ ਖਿਡਾਰੀਆਂ ਨੇ ਮੁਲਾਕਾਤ ਕੀਤੀ। ਰੀਡ ਦੋ ਦਿਨ ਪਹਿਲਾਂ ਹੀ ਬੈਂਗਲੁਰੂ ਪਹੁੰਚੇ ਹਨ ਅਤੇ ਇੱਥੇ ਆਉਣ ਦੇ ਬਾਅਦ ਉਨਾਂ ਕਿਹਾ- ਮੈਂ ਸਾਈ ਦੇ ਆਪਣੇ ਅਪਾਰਟਮੈਂਟ 'ਚ ਰਹਿ ਰਿਹਾ ਹਾਂ ਅਤੇ ਇੱਥੋਂ ਦਾ ਟਰਫ ਵਿਸ਼ਵ ਪੱਧਰੀ ਹੈ।

ਮੈਂ ਖਿਡਾਰੀਆਂ ਨਾਲ ਗੱਲਬਾਤ ਕੀਤੀ ਅਤੇ ਉਨਾਂ ਨੂੰ ਇਕ ਟੀਮ ਦੇ ਤੌਰ 'ਤੇ ਖੇਡਣ ਦੀ ਆਪਣੀਆਂ ਉਮੀਦਾਂ ਬਾਰੇ ਦੱਸਿਆ। 54 ਸਾਲਾ ਕੋਚ ਨੇ ਕਿਹਾ ਕਿ ਉਨ੍ਹਾਂ ਨੇ ਭਾਰਤੀ ਟੀਮ ਦੇ ਖਿਡਾਰੀਆਂ ਨਾਲ ਰਾਬਤੇ ਦੀ ਅਹਿਮੀਅਤ 'ਤੇ ਚਰਚਾ ਕੀਤੀ ਅਤੇ ਉਸ ਨੂੰ ਬਣਾਏ ਰੱਖਣ ਨੂੰ ਕਿਹਾ। ਨਵੇਂ ਨਿਯੁਕਤ ਹੋਏ ਕੋਚ ਨੇ ਕਿਹਾ- ਮੈਂ ਖੁਸ਼ਕਿਸਮਤ ਹਾਂ ਕਿ ਮੈਨੂੰ ਜੂਨੀਅਰ ਟੀਮ ਦੇ 33 ਖਿਡਾਰੀਆਂ ਨਾਲ ਮਿਲਣ ਦਾ ਮੌਕਾ ਵੀ ਮਿਲਿਆ। ਇਨ੍ਹਾਂ ਰਾਸ਼ਟਰੀ ਟ੍ਰਾਇਲਾਂ ਤੋਂ ਸਾਫ ਹੈ ਕਿ ਕਿਸ ਤਰ੍ਹਾਂ ਦੇ ਹੁਨਰ ਇੱਥੇ ਮੌਜੂਦ ਹੈ ਅਤੇ ਮੈਂ ਭਾਰਤੀ ਹਾਕੀ ਦੇ ਭਵਿੱਖ ਨੂੰ ਲੈ ਕੇ ਭਰੋਸੇਮੰਦ ਹਾਂ।


Tarsem Singh

Content Editor

Related News