ਆਸਟ੍ਰੇਲੀਆਈ ਫੁੱਟਬਾਲ ਟੀਮ ਦੇ ਮੁੜ ਕੋਚ ਬਣੇ ਗ੍ਰਾਹਮ ਅਰਨਾਲਡ

Thursday, Feb 02, 2023 - 04:15 PM (IST)

ਆਸਟ੍ਰੇਲੀਆਈ ਫੁੱਟਬਾਲ ਟੀਮ ਦੇ ਮੁੜ ਕੋਚ ਬਣੇ ਗ੍ਰਾਹਮ ਅਰਨਾਲਡ

ਸਪੋਰਟਸ ਡੈਸਕ: ਗ੍ਰਾਹਮ ਅਰਨਾਲਡ ਇਕ ਵਾਰ ਮੁੜ ਆਸਟ੍ਰੇਲੀਆਈ ਫੁੱਟਬਾਲ ਟੀਮ ਦੇ ਕੋਚ ਬਣ ਗਏ ਹਨ ਮਤਲਬ ਕਿ ਉਹ ਲਗਾਤਾਰ ਦੂਜੇ ਫੀਫਾ ਵਿਸ਼ਵ ਕੱਪ ਵਿਚ ਟੀਮ ਦੇ ਨਾਲ ਹੋਣਗੇ। ਆਸਟ੍ਰੇਲੀਆ ਨੇ ਪੈਨਲਟੀ ਸ਼ੂਟਆਊਟ ਵਿਚ ਪੇਰੂ ਨੂੰ ਹਰਾ ਕੇ ਦੋਹਾ ਵਿਚ ਹੋਏ ਵਿਸ਼ਵ ਕੱਪ ਲਈ ਕੁਆਲੀਫਾਈ ਕੀਤਾ ਸੀ। 

ਆਸਟ੍ਰੇਲੀਆ ਨੇ ਵਿਸ਼ਵ ਕੱਪ ਵਿਚ ਦੋ ਗਰੁੱਪ ਮੈਚ ਜਿੱਤੇ ਤੇ ਆਖ਼ਰੀ-16 ਵਿਚ ਅਰਜਨਟੀਨਾ ਹੱਥੋਂ ਹਾਰ ਗਿਆ। ਅਰਨਾਲਡ ਦਾ ਕਰਾਰ ਵਿਸ਼ਵ ਕੱਪ ਤਕ ਹੀ ਸੀ ਪਰ ਫੁੱਟਬਾਲ ਆਸਟ੍ਰੇਲੀਆ ਨੇ ਸੋਵਮਾਰ ਨੂੰ ਉਨ੍ਹਾਂ ਦਾ ਕਰਾਰ ਅਗਲੇ ਸਾਲ ਤਕ ਵਧਾਉਣ ਦਾ ਐਲਾਨ ਕੀਤਾ। ਕੋਚ ਨੇ ਕਿਹਾ ਕਿ ਮੈਨੂੰ ਆਸਟ੍ਰੇਲੀਆ ਨਾਲ ਪਿਆਰ ਹੈ ਤੇ ਟੀਮ ਦੇ ਨਾਲ ਲਗਾਤਾਰ ਚੰਗਾ ਪ੍ਰ੍ਦਰਸ਼ਨ ਕਰਨ ਦੀ ਇੱਛਾ ਹੈ। ਮੈਂ ਚਾਹੁੰਦਾ ਹਾਂ ਕਿ ਅਸੀਂ ਆਪਣੇ ਪ੍ਰਸ਼ੰਸਕਾਂ ਨੂੰ ਖ਼ੁਸ਼ ਹੋਣ ਦੇ ਹੋਰ ਕਈ ਮੌਕੇ ਦਈਏ।


author

Tarsem Singh

Content Editor

Related News