ਸਰਕਾਰ ਨੇ ਪਿਛਲੇ ਪੰਜ ਸਾਲਾ ''ਚ ਭਾਰਤੀ ਪੁਰਸ਼ ਹਾਕੀ ਟੀਮ ''ਤੇ ਖਰਚ ਕੀਤੇ 65 ਕਰੋੜ ਰੁਪਏ
Friday, Dec 03, 2021 - 01:27 AM (IST)
ਨਵੀਂ ਦਿੱਲੀ- ਸਰਕਾਰ ਨੇ ਵੀਰਵਾਰ ਨੂੰ ਕਿਹਾ ਕਿ ਉਸ ਨੇ ਪਿਛਲੇ ਪੰਜ ਸਾਲਾ ਵਿਚ ਭਾਰਤੀ ਪੁਰਸ਼ ਹਾਕੀ ਟੀਮ 'ਤੇ 65 ਕਰੋੜ ਰੁਪਏ ਖਰਚ ਕਰਨ ਤੋਂ ਇਲਾਵਾ ਖੇਡ ਨਾਲ ਜੁੜੀਆਂ 20 ਬੁਨਿਆਦੀ ਢਾਂਚੇ 'ਤੇ ਕਰੀਬ 104 ਕਰੋੜ ਰੁਪਏ ਖਰਚ ਕੀਤੇ ਹਨ। ਸਰਕਾਰ ਨੇ ਕਿਹਾ ਕਿ ਇਸ ਪੈਸੇ ਦਾ ਇਸਤੇਮਾਲ ਕੋਚਿੰਗ ਕੈਂਪ, ਮੁਕਾਬਲਿਆਂ ਤੇ ਹੋਰ ਖਰਚਿਆਂ ਦੇ ਲਈ ਕੀਤਾ ਗਿਆ ਹੈ।
ਇਹ ਖ਼ਬਰ ਪੜ੍ਹੋ- ਵਾਨਖੇੜੇ ਸਟੇਡੀਅਮ 'ਚ 5 ਸਾਲ ਬਾਅਦ ਹੋਵੇਗੀ ਟੈਸਟ ਕ੍ਰਿਕਟ ਦੀ ਵਾਪਸੀ, ਅਜਿਹਾ ਹੈ ਭਾਰਤ ਦਾ ਰਿਕਾਰਡ
ਖੇਡ ਮੰਤਰੀ ਅਨੁਰਾਗ ਠਾਕੁਰ ਨੇ ਰਾਜ ਸਭਾ ਵਿਚ ਲਿਖਤੀ ਜਵਾਬ 'ਚ ਕਿਹਾ ਕਿ ਸੀਨੀਅਰ ਪੁਰਸ਼ ਹਾਕੀ ਟੀਮ 'ਤੇ 45.05 ਕਰੋੜ ਰੁਪਏ ਤੇ ਜੂਨੀਅਰ ਪੁਰਸ਼ ਟੀਮ 'ਤੇ 20.23 ਕਰੋੜ ਰੁਪਏ ਖਰਚ ਕੀਤੇ ਗਏ, ਜਿਸ ਵਿਚ ਕੋਚਿੰਗ ਕੈਂਪ, ਵਿਦੇਸ਼ 'ਚ ਮੁਕਾਬਲਿਆਂ, ਘਰੇਲੂ ਮੁਕਾਬਲਿਆਂ, ਕੋਚ ਦੀ ਤਨਖਾਹ, ਹੋਰ ਸਮਾਨ 'ਤੇ ਖਰਚਾ ਸ਼ਾਮਿਲ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਹਾਕੀ ਬੁਨਿਆਦੀ ਢਾਂਚੇ ਨਾਲ ਜੁੜੀ 103.98 ਕਰੋੜ ਰੁਪਏ ਦੀ 20 ਪ੍ਰੋਜੈਕਟਾਂ ਨੂੰ 2016-17 ਤੋਂ ਖੇਡੋ ਇੰਡੀਆ ਯੋਜਨਾ ਦੇ ਤਹਿਤ ਸਵੀਕਾਰ ਕੀਤਾ ਗਿਆ। ਸੀਨੀਅਰ ਪੁਰਸ਼ ਹਾਕੀ ਟੀਮ ਨੇ ਟੋਕੀਓ ਓਲੰਪਿਕ ਖੇਡਾਂ ਵਿਚ ਇਤਿਹਾਸਿਕ ਕਾਂਸੀ ਤਮਗੇ ਜਿੱਤੇ ਸੀ।
ਇਹ ਖ਼ਬਰ ਪੜ੍ਹੋ- ਦੱਖਣੀ ਅਫਰੀਕਾ ਨੇ ਕੁਆਲੀਫਿਕੇਸ਼ਨ ਮੈਚ 'ਚ ਪਾਕਿਸਤਾਨ ਨੂੰ ਹਰਾਇਆ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।