ਗੂਗਲ ਦੀ ਇਕ ਹੋਰ ਗੜਬੜੀ, ਹੁਣ ਸਾਰਾ ਤੇਂਦੁਲਕਰ ਨੂੰ ਦੱਸਿਆ ਕ੍ਰਿਕਟਰ ਸ਼ੁੱਭਮਨ ਗਿੱਲ ਦੀ ਪਤਨੀ

Friday, Oct 16, 2020 - 12:09 PM (IST)

ਗੂਗਲ ਦੀ ਇਕ ਹੋਰ ਗੜਬੜੀ, ਹੁਣ ਸਾਰਾ ਤੇਂਦੁਲਕਰ ਨੂੰ ਦੱਸਿਆ ਕ੍ਰਿਕਟਰ ਸ਼ੁੱਭਮਨ ਗਿੱਲ ਦੀ ਪਤਨੀ

ਸਪੋਰਟਸ ਡੈਸਕ : ਪਿਛਲੇ ਦਿਨੀਂ ਗੂਗਲ ਅਫਗਾਨਿਸਤਾਨ ਦੇ ਕ੍ਰਿਕਟਰ ਰਾਸ਼ਿਦ ਖਾਨ ਦੀ ਪਤਨੀ ਸਰਚ ਕਰਨ 'ਤੇ ਭਾਰਤੀ ਕਪਤਾਨ ਵਿਰਾਟ ਕੋਹਲੀ ਦੀ ਪਤਨੀ ਅਨੁਸ਼ਕਾ ਸ਼ਰਮਾ ਨੂੰ ਉਨ੍ਹਾਂ ਦੀ ਪਤਨੀ ਦੱਸ ਰਿਹਾ ਸੀ ਅਤੇ ਹੁਣ ਗੂਗਲ ਦੀ ਇਕ ਹੋਰ ਗੜਬੜੀ ਸਾਹਮਣੇ ਆਈ ਹੈ। ਦਰਅਸਲ ਇਸ ਵਾਰ ਗੂਗਲ ਨੌਜਵਾਨ ਭਾਰਤੀ ਕ੍ਰਿਕਟਰ ਸ਼ੁੱਭਮਨ ਗਿੱਲ ਦੀ ਪਤਨੀ ਸਰਚ ਕਰਨ 'ਤੇ ਸਚਿਨ ਤੇਂਦੁਲਕਰ ਦੀ ਧੀ ਸਾਰਾ ਨੂੰ ਉਨ੍ਹਾਂ ਦੀ ਪਤਨੀ ਦੱਸ ਰਿਹਾ ਹੈ।

ਇਹ ਵੀ ਪੜ੍ਹੋ: IPL 2020 : ਦੁਬਈ ਪੁੱਜੀ ਯੁਜਵੇਂਦਰ ਚਾਹਲ ਦੀ ਮੰਗੇਤਰ ਧਨਾਸ਼੍ਰੀ ਵਰਮਾ, ਜਲਦ ਸਟੇਡੀਅਮ 'ਚ ਆਵੇਗੀ ਨਜ਼ਰ

PunjabKesari

21 ਸਾਲਾ ਸ਼ੁਭਮਨ ਗਿਲ ਆਈ.ਪੀ.ਐੱਲ. 2020 'ਚ ਕੋਲਕਾਤਾ ਨਾਈਟ ਰਾਈਡਰਜ਼ ਦੀ ਨੁਮਾਇੰਦਗੀ ਕਰ ਰਹੇ ਹਨ। ਇੱਥੇ ਧਿਆਨਦੇਣ ਯੋਗ ਹੈ ਕਿ ਇਨ੍ਹਾਂ ਦੋਵਾਂ ਦੇ ਇਕ-ਦੂਜੇ ਨੂੰ ਡੇਟ ਕਰਨ ਦੀ ਗੱਲ ਕਈ ਵਾਰ ਸਾਹਮਣੇ ਆਈ ਹੈ ਪਰ ਸ਼ੁੱਭਮਨ ਅਤੇ ਸਾਰਾ ਵਿਆਹੁਤਾ ਨਹੀਂ ਹਨ। ਉਥੇ ਹੀ ਰਿਲੇਸ਼ਨਸ਼ਿਪ ਨੂੰ ਲੈ ਕੇ ਦੋਵਾਂ ਨੇ ਕਦੇ ਖੁੱਲ੍ਹ ਕੇ ਗੱਲ ਨਹੀਂ ਕੀਤੀ ਹੈ।

ਇਹ ਵੀ ਪੜ੍ਹੋ: ਜੇਕਰ ਤੁਸੀਂ ਵੀ ਖ਼ਰੀਦਣਾ ਚਾਹੁੰਦੇ ਹੋ ਸਸਤਾ ਸੋਨਾ ਤਾਂ ਅੱਜ ਹੈ ਤੁਹਾਡੇ ਕੋਲ ਆਖ਼ਰੀ ਮੌਕਾ

PunjabKesari

ਪਿਛਲੇ ਦਿਨੀਂ ਸਾਰਾ ਤੇਂਦੂਰਕਰ ਆਪਣੀ ਇਕ ਇੰਸਟਾਗ੍ਰਾਮ ਸਟੋਰੀ ਨੂੰ ਲੈ ਕੇ ਸੁਰਖੀਆਂ 'ਚ ਆ ਗਈ ਸੀ, ਇਹ ਸਟੋਰੀ ਸ਼ੁੱਭਮਨ ਗਿੱਲ ਨਾਲ ਜੁੜੀ ਸੀ। ਸਾਰਾ ਨੇ ਆਈ.ਪੀ.ਐੱਲ. 2020 'ਚ ਮੁੰਬਈ ਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਖੇਡੇ ਗਏ ਮੈਚ ਦੀ ਵੀਡੀਓ ਕਲਿਪ ਨੂੰ ਆਪਣੀ ਇੰਸਟਾ ਸਟੋਰੀ 'ਚ ਸਾਂਝੀ ਕੀਤੀ ਸੀ ਅਤੇ ਇਸ ਦੇ ਨਾਲ ਦਿਲ ਵਾਲੀ ਇਮੋਜ਼ੀ ਲਗਾਈ ਸੀ।

ਇਹ ਵੀ ਪੜ੍ਹੋ: ਸ਼ਰਮਨਾਕ: ਗਰਭਵਤੀ ਬੀਬੀ ਦਾ ਕਤਲ ਕਰਕੇ ਕੁੱਖ਼ 'ਚੋਂ ਬਾਹਰ ਕੱਢਿਆ ਭਰੂਣ


author

cherry

Content Editor

Related News