ਗਾਂਗੁਲੀ ਦੇ BCCI ਪ੍ਰਧਾਨ ਬਣਨ ਤੋਂ ਪਹਿਲਾਂ ਪ੍ਰ੍ਰਸ਼ੰਸਕਾਂ ਨੇ ਕਿਹਾ- ਫਿਰ ਦਹਾੜੇਗਾ ਬੰਗਾਲ ਟਾਈਗਰ

Monday, Oct 14, 2019 - 12:47 PM (IST)

ਗਾਂਗੁਲੀ ਦੇ BCCI ਪ੍ਰਧਾਨ ਬਣਨ ਤੋਂ ਪਹਿਲਾਂ ਪ੍ਰ੍ਰਸ਼ੰਸਕਾਂ ਨੇ ਕਿਹਾ- ਫਿਰ ਦਹਾੜੇਗਾ ਬੰਗਾਲ ਟਾਈਗਰ

ਸਪੋਰਟਸ ਡੈਸਕ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਦਾ ਬੀ. ਸੀ. ਸੀ. ਆਈ. ਦਾ ਨਵਾਂ ਪ੍ਰਧਾਨ ਬਣਨਾ ਲੱਗਭਗ ਤੈਅ ਹੋ ਗਿਆ ਹੈ। ਗਾਂਗੁਲੀ ਫਿਲਹਾਲ 2 ਸਾਲ ਤੋਂ ਬੰਗਾਲ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਹੁਦੇ 'ਤੇ ਕਾਬਿਜ਼ ਹਨ। ਗਾਂਗੁਲੀ ਦੇ ਬੀ. ਸੀ. ਸੀ. ਆਈ. ਪ੍ਰਧਾਨ ਬਣਨ ਤੋਂ ਪਹਿਲਾਂ ਹੀ ਪ੍ਰਸ਼ੰਸਕਾਂ 'ਚ ਖੁਸ਼ੀ ਦੀ ਲਹਿਰ ਹੈ ਅਤੇ ਹੁਣ ਸੋਸ਼ਲ ਮੀਡੀਆ 'ਤੇ ਵੀ ਇਸ ਦਾ ਜ਼ਬਰਦਸਤ ਰਿਐਕਸ਼ਨ ਦੇਖਿਆ ਜਾ ਰਿਹਾ ਹੈ। ਜਿੱਥੇ ਗਾਂਗੁਲੀ ਦੇ ਪ੍ਰਸ਼ੰਸਕ ਇਸ ਨੂੰ 'ਦਾਦਾਗਿਰੀ' ਸ਼ੁਰੂਆਤ ਦੱਸ ਰਹੇ ਹਨ ਤਾਂ ਕੁਝ ਕਹਿ ਰਹੇ ਹਨ ਕਿ ਬੰਗਾਲ ਟਾਈਗਰ ਫਿਰ ਦਹਾੜੇਗਾ।


Related News