ਪ੍ਰਸ਼ੰਸਕਾ ਲਈ ਖੁਸ਼ ਖਬਰੀ, ਵਿਰਾਟ ਬ੍ਰਿਗੇਡ ਦੀ ਜਲਦ ਹੋਣ ਵਾਲੀ ਹੈ ਮੈਦਾਨ ''ਤੇ ਵਾਪਸੀ

Wednesday, Jun 03, 2020 - 02:43 PM (IST)

ਪ੍ਰਸ਼ੰਸਕਾ ਲਈ ਖੁਸ਼ ਖਬਰੀ, ਵਿਰਾਟ ਬ੍ਰਿਗੇਡ ਦੀ ਜਲਦ ਹੋਣ ਵਾਲੀ ਹੈ ਮੈਦਾਨ ''ਤੇ ਵਾਪਸੀ

ਨਵੀਂ ਦਿੱਲੀ : ਕੋਰੋਨਾ ਵਾਇਰਸ ਕਾਰਨ ਲੱਗੇ ਲਾਕਡਾਊਨ ਵਿਚ ਸਰਕਾਰ ਹੁਣ ਹੌਲੀ-ਹੌਲੀ ਛੂਟ ਦੇ ਰਹੀ ਹੈ ਅਤੇ ਇਸੇ ਕਾਰਨ ਦੇਸ਼ ਵਿਚ ਖੇਡ ਦੇ ਆਯੋਜਨ ਦੀ ਉਮੀਦ ਵੀ ਬਣਨ ਲੱਗੀ ਹੈ। ਇਸ ਵਿਚਾਲੇ ਖਬਰ ਆ ਰਹੀ ਹੈ ਕਿ ਬੀ. ਸੀ. ਸੀ. ਆਈ. ਹੁਣ ਆਪਣੇ ਖਿਡਾਰੀਆਂ ਦੇ ਲਈ ਅਗਸਤ-ਸਤੰਬਰ ਵਿਚਾਲੇ ਕੈਂਪ ਲਾਉਣ 'ਤੇ ਵਿਚਾਰ ਕਰ ਰਿਹਾ ਹੈ। ਇਸ ਨਾਲ ਬੀ. ਸੀ. ਸੀ. ਆਈ. ਨੇ ਸਾਫ ਕਰ ਦਿੱਤਾ ਹੈ ਕਿ ਉਸ ਦੀ ਪਲਾਨਿੰਗ ਨਾਲ ਪ੍ਰੈਕਟਿਸ ਕਰਾਉਣ ਦੀ ਹੈ। ਮੀਡੀਆ ਰਿਪੋਰਟਸ ਮੁਤਾਬਕ ਬੀ. ਸੀ. ਸੀ. ਆਈ। ਦੇ ਇਕ ਅਧਿਕਾਰੀ ਨੇ ਕਿਹਾ ਕਿ ਬੋਰਡ ਮਾਨਸੂਨ ਤੋਂ ਬਾਅਦ ਖਿਡਾਰੀਆਂ ਨੂੰ ਨਾਲ ਲਿਆਉਣ 'ਤੇ ਵਿਚਾਰ ਕਰ ਰਿਹਾ ਹੈ ਤਾਂ ਜੋ ਟ੍ਰੇਨਿੰਗ ਵਿਚ ਪਰਤਣ 'ਚ ਮਦਦ ਮਿਲ ਸਕੇ। 

PunjabKesari

ਦਰਅਸਲ, ਕੋਰੋਨਾ ਵਾਇਰਸ ਕਾਰਨ ਲੱਗੇ ਲਾਕਡਾਊਨ ਦੀ ਵਜ੍ਹਾ ਨਾਲ ਕ੍ਰਿਕਟਰਸ ਕਾਫੀ ਸਮੇਂ ਤੋਂ ਘਰ ਹੀ ਸੀ। ਅਜਿਹੇ 'ਚ ਖਿਡਾਰੀਆਂ ਨੂੰ ਕ੍ਰਿਕਟ ਐਕਸ਼ਨ ਵਿਚ ਪਰਤਣ 'ਚ ਸਮਾਂ ਲੱਗ ਸਕਦਾ ਹੈ। ਸੂਤਰਾਂ ਮੁਤਾਬਕ ਮਾਨਸੂਨ ਖਤਮ ਹੋਣ ਤੋਂ ਬਾਅਦ ਦੀ ਤਿਆਰੀ ਹੋ ਰਹੀ ਹੈ ਅਤੇ ਇਹ ਅਗਸਤ ਸਤੰਬਰ ਵਿੰਡੋ ਦੇ ਆਲੇ-ਦੁਆਲੇ ਹੋਣਾ ਚਾਹੀਦੈ। ਉਸ ਨੇ ਕਿਹਾ ਕਿ ਉਹ ਸਾਰੇ ਪੇਸ਼ੇਵਰ ਹਨ। ਇਸ ਲਈ ਸਰੀਰਕ ਪਹਿਲ ਦੀ ਤੁਲਨਾ ਵਿਚ ਮਾਨਸਿਕ ਪਹਿਲ ਜ਼ਿਆਦਾ ਹੋਵੇਗੀ, ਕਿਉਂਕਿ ਉਹ ਸਾਰੇ ਲਾਕਡਾਊਨ ਦੌਰਾਨ ਆਪਣੀ ਫਿੱਟਨੈਸ 'ਤੇ ਕੰਮ ਕਰ ਹੀ ਰਹੇ ਸੀ। 

PunjabKesari

ਕੈਂਪ ਲਈ ਜਗ੍ਹਾ ਤੈਅ ਨਹੀਂ
ਇਹ ਪੁੱਛਣ 'ਤੇ ਕਿ ਕੈਂਪ ਰਾਸ਼ਟਰੀ ਕ੍ਰਿਕਟ ਅਕੈਡਮੀ ਵਿਚ ਲੱਗੇਗਾ ਤਾਂ ਇਸ 'ਤੇ ਸੂਤਰ ਨੇ ਕਿਹਾ ਕਿ ਇਹ ਕਹਿਣਾ ਜਲਦਬਾਜ਼ੀ ਹੋਵੇਗੀ। ਇੰਟਰ ਸਟੇਟ ਆਵਾਜਾਹੀ ਵਿਚ ਹੋਰ ਛੂਟ ਹੋਣ ਦੇਵੋ। ਇਹ ਅਜੇ ਦੇਖਣਾ ਹੋਵੇਗਾ ਕਿ ਇਕ ਮਹੀਨੇ ਵਿਚ ਚੀਜ਼ਾਂ ਕਿੱਥੇ ਠਹਿਰਦੀਆਂ ਹਨ। ਇਸ ਤੋਂ ਬਾਅਦ ਕੈਂਪ ਦੇ ਆਯੋਜਨ ਦੀ ਜਗ੍ਹਾ 'ਤੇ ਫੈਸਲਾ ਲਿਆ ਜਾ ਸਕਦਾ ਹੈ ਕਿ ਕੈਂਫ ਐੱਨ. ਸੀ. ਏ. 'ਚ ਹੋਵੇਗਾ ਜਾਂ ਹੋਰ ਕਿਸੇ ਜਗ੍ਹਾ।


author

Ranjit

Content Editor

Related News