ਫਲਾਈਟ ''ਚ ਮਹਿਲਾ ਨਾਲ ਜਿਨਸੀ ਛੇੜਛਾੜ ਦੇ ਕੇਸ ''ਚ ਫਸੇ ਗੋਲਫਰ ਓਲਸਨ
Friday, Aug 02, 2019 - 12:58 PM (IST)

ਨਵੀਂ ਦਿੱਲੀ— ਡੈਨਮਾਰਕ ਦੇ ਪ੍ਰੋਫੈਸ਼ਨਲ ਗੋਲਫਰ ਥੇਰਬਾਰਨ ਓਲਸਨ ਨੂੰ ਬ੍ਰਿਟਿਸ਼ ਏਅਰਵੇਜ਼ 'ਚ ਫਲਾਈਟ 'ਚ ਸਾਥੀ ਮਹਿਲਾ ਪੈਸੰਜਰ ਨਾਲ ਜਿਨਸੀ ਛੇੜਛਾੜ ਕਰਨ ਦਾ ਦੋਸ਼ ਲੱਗਾ ਹੈ। 29 ਸਾਲ ਦੇ ਥੇਰਬਾਰਨ ਪਿਛਲੇ ਹਫਤੇ ਹੋਏ ਡਬਲਿਊ.ਸੀ.ਜੀ. ਫੈਡ ਐਕਸ ਜੂਡ ਇਵੈਂਟ 'ਚ 27ਵੇਂ ਨੰਬਰ 'ਤੇ ਰਹੇ ਹਨ। ਉਨ੍ਹਾਂ ਨੂੰ ਲੰਡਨ ਦੇ ਹੀਥ੍ਰੋ ਏਅਰਪੋਰਟ 'ਤੇ ਮਹਿਲਾ ਨਾਲ ਜਿਨਸੀ ਛੇੜਛਾੜ ਕਰਨ ਅਤੇ ਗਲਤ ਸ਼ਬਦਾਵਲੀ ਦਾ ਇਸਤੇਮਾਲ ਕਰਨ 'ਤੇ ਗ੍ਰਿਫਤਾਰ ਕਰ ਲਿਆ ਗਿਆ। ਪੁਲਸ ਨੇ ਮੁਢਲੀ ਜਾਂਚ ਦੇ ਬਾਅਦ ਦੱਸਿਆ ਕਿ ਥੇਰਬਾਰਨ ਸ਼ਰਾਬ ਦੇ ਨਸ਼ੇ 'ਚ ਸੀ। ਅਜੇ ਤਕ ਥੇਰਬਾਰਨ ਨੇ ਮਾਮਲੇ 'ਤੇ ਆਪਣਾ ਪ੍ਰਤੀਕਰਮ ਨਹੀਂ ਦਿੱਤਾ ਹੈ। ਜਦਕਿ, ਯੂਰਪੀਅਨ ਟੂਰ ਦੇ ਬੁਲਾਰੇ ਦਾ ਕਹਿਣਾ ਹੈ ਕਿ ਇਸ ਮਾਮਲੇ 'ਚ ਅਜੇ ਪੁਲਸ ਦੀ ਜਾਂਚ ਜਾਰੀ ਹੈ। ਉਹ ਫਿਲਹਾਲ ਕੁਝ ਨਹੀਂ ਕਹਿਣਾ ਚਾਹੁੰਦੇ।