ਗੋਲਫ਼ਰ ਨਿੱਕ ਫ਼ਾਲਡੋ ਨੇ ਕਰਾਇਆ ਚੌਥਾ ਵਿਆਹ, ਲਾੜੀ ਦਾ ਵੀ ਹੈ ਸਤਵਾਂ

Saturday, May 08, 2021 - 08:29 PM (IST)

ਗੋਲਫ਼ਰ ਨਿੱਕ ਫ਼ਾਲਡੋ ਨੇ ਕਰਾਇਆ ਚੌਥਾ ਵਿਆਹ, ਲਾੜੀ ਦਾ ਵੀ ਹੈ ਸਤਵਾਂ

ਨਵੀਂ ਦਿੱਲੀ— ਗੋਲਫ਼ ਦੇ ਲੀਜੈਂਡ ਪਲੇਅਰ ਨਿੱਕ ਫ਼ਾਲਡੋ ਨੇ ਸਾਬਕਾ ਟਾਪਲੈਸ ਮਾਡਲ ਲਿੰਡਸੇ ਡੀ ਮਾਰਕੋ ਨਾਲ ਵਿਆਹ ਕਰਾ ਲਿਆ ਹੈ। ਨਿੱਕ ਦਾ ਇਹ ਚੌਥਾ ਵਿਆਹ ਹੈ ਜਦਕਿ ਮਾਰਕੋ ਜੋ ਕਿ ਡਰੱਗਸ ਵੇਚਣ ਜਿਹੇ ਦੋਸ਼ਾਂ ਦੇ ਕਾਰਨ ਜੇਲ ਦੀ ਹਵਾ ਖਾ ਚੁੱਕੀ ਹੈ, ਸਤਵੀਂ ਵਾਰ ਲਾੜੀ ਬਣੀ ਹੈ। 58 ਸਾਲ ਦੀ ਡੀ ਮਾਰਕੋ ਨੇ ਵਿਆਹ ਦੇ ਬਾਅਦ ਆਪਣਾ ਨਾਂ ਬਦਲ ਕੇ ਲਿੰਡਜ਼ ਫ਼ਾਲਡੋ ਰਖ ਲਿਆ ਹੈ। ਉਸ ਦੀ ਪ੍ਰੋਫ਼ਾਈਨਲ ਪਿੱਕਚਰ ’ਚ ਉਹ 6 ਵਾਰ ਦੇ ਮੇਜ਼ਰ ਚੈਂਪੀਅਨ ਨਿੱਕ ਦੇ ਨਾਲ ਦਿਖ ਰਹੀ ਹੈ। ਦੋਵੇਂ ਹੀ ਜੇਮਸ ਬਾਂਡ ਤੇ ਬਾਂਡ ਗਰਲ ਦੇ ਪਹਿਰਾਵੇ ’ਚ ਨਜ਼ਰ ਆ ਰਹੇ ਹਨ। 
ਇਹ ਵੀ ਪੜ੍ਹੋ : ... ਤਾਂ ਇਸ ਵੱਡੀ ਵਜ੍ਹਾ ਕਰਕੇ ਹਾਰਦਿਕ ਪੰਡਯਾ ਨੂੰ ਇੰਗਲੈਂਡ ਦੌਰੇ ਲਈ ਨਹੀਂ ਚੁਣਿਆ ਗਿਆ

PunjabKesari

PunjabKesari

ਮਿਰਰ ਨੂੰ ਦਿੱਤੀ ਇੰਟਰਵਿਊ ’ਚ ਇਕ ਸੂਤਰ ਨੇ ਕਿਹਾ ਕਿ ਉਸ ਨੂੰ ਸਭ ਕੁਝ ਨਿੱਕ ਦੇ ਰੂਪ ’ਚ ਮਿਲ ਗਿਆ ਹੈ ਜੋ ਉਹ ਹਮੇਸ਼ਾ ਚਾਹੁੰਦੀ ਸੀ। ਹੈਂਡਸਮ ਪਤੀ, ਰਹਿਮ ਦਿਲ, ਪੈਸੇ ਵਾਲਾ ਆਦਿ। ਲਿੰਡਜ ਦੇ ਪੁਰਾਣੇ ਪਤੀ ਰੈਂਡੀ ਹੇਨ ਨੇ ਕਿਹਾ ਕਿ ਇਹ ਉਸ ਲਈ ਚੰਗਾ ਹੈ। ਜ਼ਿਕਰਯੋਗ ਹੈ ਕਿ ਫ਼ਾਲਡੋ ਤੇ ਡੀ ਮਾਰਕੋ ਨੇ ਪਿਛਲੇ ਸਾਲ ਮੰਗਣੀ ਦਾ ਐਲਾਨ ਕੀਤਾ ਸੀ। ਵਿਆਹ ਤੋਂ ਪਹਿਲਾਂ ਵੀ ਡੀ ਮਾਰਕੋ ਨੇ ਮੰਗਣੀ ਦੇ ਦੌਰਾਨ ਮਿਲੀ ਮਹਿੰਗੀ ਮੁੰਦਰੀ ਦਿਖਾਉਂਦੇ ਹੋਏ ਸੋਸ਼ਲ ਮੀਡੀਆ ’ਤੇ ਇਕ ਪੋਸਟ ਸ਼ੇਅਰ ਕੀਤੀ ਸੀ।  

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News