ਗੋਲਫ : ਸ਼ੁਭੰਕਰ ਤੁਰਕੀ ''ਚ ਸਾਂਝੇ ਤੌਰ ''ਤੇ 37ਵੇਂ ਸਥਾਨ ''ਤੇ
Thursday, Nov 07, 2019 - 10:16 PM (IST)

ਅੰਤਾਲਯਾ— ਭਾਰਤੀ ਗੋਲਫਰ ਸ਼ੁਭੰਕਰ ਸ਼ਰਮਾ ਵੀਰਵਾਰ ਨੂੰ ਇੱਥੇ ਪਹਿਲੇ ਦੌਰ ਤੋਂ ਬਾਅਦ ਤੁਰਕੀ ਏਅਰਲਾਇੰਸ ਓਪਨ 'ਚ ਸਾਂਝੇ ਤੌਰ 'ਤੇ 37ਵੇਂ ਸਥਾਨ 'ਤੇ ਚਲ ਰਹੇ ਹਨ। ਸ਼ੁਭੰਕਰ ਨੇ ਪਹਿਲੇ ਦੌਰ 'ਚ ਪੰਜ ਬਰਡੀ, ਦੋ ਬੋਗੀ ਤੇ ਇਕ ਡਬਲ ਬੋਗੀ ਨਾਲ ਇਕ ਅੰਡਰ 71 ਦਾ ਸਕੋਰ ਬਣਾਇਆ। ਇੰਗਲੈਂਡ ਦੇ ਟਾਮ ਲੁਈਸ, ਆਸਟਰੀਆ ਦੇ ਮਧਿਆਸ ਸ਼ਵਾਬ ਤੇ ਅਮਰੀਕਾ ਦੇ ਡੇਵਿਡ ਲਿਪਸਕੀ ਸੱਤ ਅੰਡਰ 65 ਦੇ ਸਕੋਰ ਨਾਲ ਸਾਂਝੇ ਤੌਰ 'ਤੇ ਚੱਲ ਰਹੇ ਹਨ।