ਗੋਲਫ : ਸ਼ੁਭੰਕਰ ਨੇ ਆਬੂ ਧਾਬੀ ਵਿਚ ਕਟ ''ਚ ਬਣਾਈ ਜਗ੍ਹਾ
Friday, Jan 17, 2020 - 09:18 PM (IST)

ਆਬੂ ਧਾਬੀ— ਸ਼ੁਭੰਕਰ ਸ਼ਰਮਾ ਨੇ ਸ਼ੁੱਕਰਵਾਰ ਨੂੰ ਇੱਥੇ ਦੂਜੇ ਦੌਰ 'ਚ ਦੋ ਅੰਡਰ 70 ਦਾ ਕਾਰਡ ਖੇਡ ਕੇ ਆਬੂ ਧਾਬੀ ਐੱਚ. ਐੱਸ. ਬੀ. ਸੀ. ਗੋਲਫ ਚੈਂਪੀਅਨਸ਼ਿਪ ਦੇ ਕਟ 'ਚ ਜਗ੍ਹਾ ਬਣਾਈ। ਸ਼ੁਭੰਕਰ ਦਾ 36 ਹੋਲ ਤੋਂ ਬਾਅਦ ਸਕੋਰ ਤਿੰਨ ਅੰਡਰ 141 ਹੈ ਤੇ ਉਹ ਸਾਂਝੇ ਤੌਰ 'ਤੇ 37ਵੇਂ ਸਥਾਨ 'ਤੇ ਹੈ। ਭਾਰਤ ਦੇ ਹੀ ਗਗਨਜੀਤ ਭੁੱਲਰ (79-74) ਹਾਲਾਂਕਿ ਦੂਜੇ ਦੌਰ ਤੋਂ ਬਾਅਦ ਬਾਹਰ ਹੋ ਗਏ ਕਿਉਂਕਿ ਕਟ ਇਕ ਅੰਡਰ 143 'ਤੇ ਗਿਆ। ਫਰਾਂਸ ਦੇ ਫ੍ਰੇਸੇਂਸਕੋ ਲਾਪੋਰਟਾ ਨੇ ਆਖਰੀ ਪੰਜ ਹੋਲ 'ਚ ਪੰਜ ਬਰਡੀ ਬਣਾਈ ਤੇ ਦੂਜੇ ਦੌਰ 'ਚ ਇਕ ਵੀ ਬੋਗੀ ਨਹੀਂ ਕਰਕੇ 63 ਦਾ ਕਾਰਡ ਖੇਡਿਆ। ਇਸ ਨਾਲ ਉਹ ਮੈਟ ਫਿਟਜਪੈਟ੍ਰਿਕ (67) ਨੂੰ ਪਿੱਛੇ ਛੱਡ ਕੇ ਰਾਫਾ ਕਾਬਰੇਰਾ ਬੇਲੋ (68) ਦੇ ਨਾਲ ਸਾਂਝੇ ਤੌਰ 'ਤੇ ਚੋਟੀ 'ਤੇ ਪਹੁੰਚ ਗਏ।