ਗੋਲਫ : ਸਿੰਗਾਪੁਰ ਓਪਨ ''ਚ ਚਿਰਾਗ ਭਾਰਤੀਆਂ ''ਚ ਸਰਵਸ੍ਰੇਸ਼ਠ

Thursday, Jan 16, 2020 - 08:53 PM (IST)

ਗੋਲਫ : ਸਿੰਗਾਪੁਰ ਓਪਨ ''ਚ ਚਿਰਾਗ ਭਾਰਤੀਆਂ ''ਚ ਸਰਵਸ੍ਰੇਸ਼ਠ

ਸੇਂਟੋਸਾ (ਸਿੰਗਾਪੁਰ)— ਭਾਰਤੀ ਗੋਲਫਰ ਚਿਰਾਗ ਕੁਮਾਰ ਨੇ ਐੱਸ. ਐੱਮ. ਬੀ. ਸੀ. ਸਿੰਗਾਪੁਰ ਓਪਨ ਦੇ ਪਹਿਲੇ ਦੌਰ 'ਚ ਵੀਰਵਾਰ ਨੂੰ ਇੱਥੇ ਤਿੰਨ ਅੰਡਰ 68 ਦਾ ਸਕੋਰ ਬਣਾਇਆ, ਜਿਸ ਨਾਲ ਉਹ ਸਾਂਝੇ ਤੌਰ 'ਤੇ 9ਵੇਂ ਸਥਾਨ 'ਤੇ ਹੈ। ਚਿਰਾਗ 14 ਹੋਲ ਤੋਂ ਬਾਅਦ ਚਾਰ ਅੰਡਰ 'ਤੇ ਸੀ ਆਖਿਰ 'ਚ ਉਸ ਨੇ ਤਿੰਨ ਅੰਡਰ ਦਾ ਕਾਰਡ ਖੇਡਿਆ ਜੋ ਕਿ ਪਿਛਲੇ ਸਾਲ ਅਗਸਤ ਤੋਂ ਏਸ਼ੀਆਈ ਟੂਰ 'ਚ ਕਿਸੇ ਇਕ ਦੌਰ 'ਚ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ। ਥਾਈਲੈਂਡ ਦੇ 20 ਸਾਲਾ ਕੋਸੁਕੇ ਹਮਾਮੋਟੋ ਨੇ ਛੇ ਅੰਡਰ 65 ਦਾ ਕਾਰਡ ਖੇਡਿਆ ਹੈ ਉਸ ਨੇ ਪਹਿਲੇ ਦੌਰ 'ਚ ਬੜ੍ਹਤ ਹਾਸਲ ਕੀਤੀ। ਹੋਰ ਭਾਰਤੀਆਂ 'ਚ ਅਜਿਤੇਸ਼ ਸੰਧੂ (69) ਸਾਂਝੇ ਤੌਰ 'ਤੇ 15ਵੇਂ ਜਦਕਿ ਅਮਨ ਰਾਜ ਤੇ ਖਾਲਿਨ ਜੋਸ਼ੀ (ਦੋਵੇਂ 70) ਸਾਂਝੇ ਤੌਰ 'ਤੇ 33ਵੇਂ ਸਥਾਨ 'ਤੇ ਹੈ। ਰਾਸ਼ਿਦ ਖਾਨ ਤੇ ਉਦਯਨ ਮਾਨੇ ਵੀ ਇਕ ਅੰਡਰ 'ਤੇ ਹੈ ਪਰ ਉਨ੍ਹਾਂ ਨੂੰ ਕ੍ਰਮਵਾਰ ਚਾਰ ਤੇ ਸੱਤ ਹੋਲ ਦਾ ਖੇਡ ਅਜੇ ਖੇਡਣਾ ਹੈ।


author

Gurdeep Singh

Content Editor

Related News