ਗੋਲਫ : ਕਰਨਦੀਪ ਕੋਚਰ ਨੇ ਪੀ. ਜੀ. ਟੀ. ਆਈ. ਸੈਸ਼ਨ ''ਚ ਕੀਤਾ ਸ਼ਾਨਦਾਰ ਆਗਾਜ਼

Wednesday, Feb 23, 2022 - 03:58 PM (IST)

ਗੋਲਫ : ਕਰਨਦੀਪ ਕੋਚਰ ਨੇ ਪੀ. ਜੀ. ਟੀ. ਆਈ. ਸੈਸ਼ਨ ''ਚ ਕੀਤਾ ਸ਼ਾਨਦਾਰ ਆਗਾਜ਼

ਅਹਿਮਦਾਬਾਦ- ਚੰਡੀਗੜ੍ਹ ਦੇ ਗੋਲਫਰ ਕਰਨਦੀਪ ਕੋਚਰ ਨੇ ਪੀ. ਜੀ. ਟੀ. ਆਈ. ਸੈਸ਼ਨ ਦੀ ਪਹਿਲੀ ਪ੍ਰਤੀਯੋਗਿਤਾ ਗੁਜਰਾਤ ਓਪਨ ਗੋਲਫ ਚੈਂਪੀਅਨਸ਼ਿਪ ਦੇ ਸ਼ੁਰੂਆਤੀ ਦੌਰ 'ਚ ਮੰਗਲਵਾਰ ਨੂੰ ਇੱਥੇ 64 ਦੇ ਸਕੋਰ ਦੇ ਨਾਲ ਸਿੰਗਲ ਬੜ੍ਹਤ ਹਾਸਲ ਕਰ ਲਈ। ਮੈਸੂਰ ਦੇ ਯਸ਼ਾਸ ਚੰਦਰਾ ਐੱਮ. ਐੱਸ. 65 ਦੇ ਸਕੋਰ ਦੇ ਨਾਲ 40 ਲੱਖ ਰੁਪਏ ਇਨਾਮੀ ਪੁਰਸਕਾਰ ਵਾਲੇ ਇਸ ਟੂਰਨਾਮੈਂਟ 'ਚ ਦੂਜੇ ਸਥਾਨ 'ਤੇ ਹਨ। 

ਇਹ ਵੀ ਪੜ੍ਹੋ : ਭਾਰਤੀ ਟੀਮ 'ਚ ਵਾਪਸੀ 'ਤੇ ਰਵਿੰਦਰ ਜਡੇਜਾ ਨੇ ਕਹੀ ਇਹ ਗੱਲ, ਸੱਟ ਕਾਰਨ ਦੋ ਮਹੀਨੇ ਲਈ ਸਨ ਬਾਹਰ

ਮਹੂ ਦੇ ਓਮ ਪ੍ਰਕਾਸ਼ ਚੌਹਾਨ, ਗੁਰੂਗ੍ਰਾਮ ਦੇ ਤਾਪੀ ਘਈ ਤੇ ਜੈਪੁਰ ਦੇ ਪ੍ਰਖਰ ਅਸਾਵਾ 66 ਦੇ ਸਕੋਰ ਦੇ ਨਾਲ ਸੰਯੁਕਤ ਤੌਰ 'ਤੇ ਤੀਜੇ ਸਥਾਨ 'ਤੇ ਹਨ। ਪਿਛਲੇ ਸੈਸ਼ਨ 'ਚ ਪੀ. ਜੀ. ਟੀ. ਆਈ. ਆਰਡਰ ਆਫ਼ ਮੈਰਿਟ 'ਚ ਦੂਜੇ ਸਥਾਨ 'ਤੇ ਰਹੇ ਕਰਨਦੀਪ ਨੇ ਪਹਿਲੇ ਹੋਲ 'ਚ ਬੋਗੀ ਕਰਨ ਦੇ ਬਾਅਦ 9 ਬਰਡੀ ਲਗਾਈ। ਓਲੰਪੀਅਨ ਤੇ ਪੀ. ਜੀ. ਟੀ. ਆਈ. ਆਰਡਰ ਆਫ਼ ਮੈਰਿਟ ਦੇ ਮੌਜੂਦਾ ਚੈਂਪੀਅਨ ਉਦਯਮਾਨ ਮਾਨੇ ਨੇ ਨਿਰਾਸ਼ਾਜਨਕ ਸ਼ੁਰੂਆਤ ਕੀਤੀ ਤੇ 79 ਦੇ ਸਕੋਰ ਦੇ ਨਾਲ ਸੰਯੁਕਤ ਤੌਰ 'ਤੇ 98ਵੇਂ ਸਥਾਨ 'ਤੇ ਰਹੇ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News