ਗੋਆ ਕਰੇਗਾ ਇੰਡੀਅਨ ਸੁਪਰ ਲੀਗ ਫਾਈਨਲ ਦੀ ਮੇਜ਼ਬਾਨੀ : ਨੀਤਾ ਅੰਬਾਨੀ

02/23/2020 2:34:29 PM

ਮੁੰਬਈ : ਇੰਡੀਅਨ ਸੁਪਰ ਲੀਗ (ਆਈ. ਐੱਸ. ਐੱਲ.) ਦਾ ਫਾਈਨਲ ਗੋਆ ਦੇ ਮਡਗਾਂਵ ਵਿਚ 14 ਮਾਰਚ ਨੂੰ ਖੇਡਿਆ ਜਾਵੇਗਾ। ਫੁੱਟਬਾਲ ਸਪੋਰਟਸ ਡਿਵੈਲਪਮੈਂਟ ਲਿਮਿਟਡ ਦੀ ਸੰਸਥਾਪਕ ਪ੍ਰਧਾਨ ਨੀਤਾ ਅੰਬਾਨੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਫਾਈਨਲ ਮੁਕਾਬਲਾ ਮਡਗਾਂਵ ਦੇ ਫਾਰਤੋਦਾ ਸਥਿਤ ਜਵਾਹਰ ਲਾਲ ਨਹਿਰੂ ਸਟੇਡੀਅਮ ਵਿਚ 14 ਮਾਰਚ ਨੂੰ ਸ਼ਾਮ 7 ਵਜ ਕੇ 30 ਮਿੰਟ 'ਤੇ ਖੇਡਿਆ ਜਾਵੇਗਾ।

PunjabKesari

ਨੀਤਾ ਅੰਬਾਨੀ ਨੇ ਕਿਹਾ, ''ਗੋਆ ਆਈ. ਐੱਸ. ਐੱਲ. ਫਾਈਨਲ ਦੀ ਮੇਜ਼ਬਾਨੀ ਦਾ ਹੱਕਦਾਰ ਹੈ। ਇਸ ਗੱਲ ਤੋਂ ਕੋਈ ਮਨ੍ਹਾ ਨਹੀਂ ਕਰ ਸਕਦਾ ਕਿ ਗੋਆ ਨੂੰ ਫੁੱਟਬਾਲ ਨਾਲ ਪਿਆਰ ਹੈ ਅਤੇ ਅਸੀਂ ਗੋਆ ਦੇ ਲੋਕਾਂ ਲਈ ਫੁੱਟਬਾਲ ਦਾ ਸਭ ਤੋਂ ਮਹੱਤਵਪੂਰਨ ਮੁਕਾਬਲਾ ਸ਼ਹਿਰ ਵਿਚ ਲਿਆਉਣਾ ਚਾਹੁੰਦੇ ਹਾਂ।'' ਫਾਰਤੇਦਾ ਦਾ ਜਵਾਹਰ ਲਾਲ ਨਹਿਰੂ ਸਟੇਡੀਅਮ ਐੱਫ. ਸੀ. ਗੋਆ ਦਾ ਘਰੇਲੂ ਮੈਦਾਨ ਹੈ। ਐੱਫ. ਸੀ. ਗੋਆ ਨੇ ਆਈ. ਐੱਸ. ਐੱਲ. ਦੇ ਲੀਗ ਗੇੜ ਵਿਚ ਚੋਟੀ 'ਤੇ ਰਹਿ ਕੇ ਏ. ਐੱਫ. ਸੀ. ਚੈਂਪੀਅਨਸ ਲੀਗ 2021 ਦੇ ਗਰੁਪ ਗੇੜ ਵਿਚ ਜਗ੍ਹਾ ਪੱਕੀ ਕੀਤੀ।


Related News