ਗੋਆ ਨੇ ਸੰਤੋਸ਼ ਟਰਾਫੀ ''ਚ ਦਿੱਲੀ ਨੂੰ 4-2 ਨਾਲ ਹਰਾਇਆ
Friday, Apr 12, 2019 - 11:51 PM (IST)
ਲੁਧਿਆਣਾ— ਗੋਆ ਨੇ 73ਵੇਂ ਰਾਸ਼ਟਰੀ ਫੁੱਟਬਾਲ ਚੈਂਪੀਅਸ਼ਿਪ ਦੇ ਲਈ ਖੇਡੀ ਜਾ ਰਹੀ ਸੰਤੋਸ਼ ਟਰਾਫੀ ਦੇ ਗਰੁੱਪ 'ਏ' ਦੇ ਮੈਚ 'ਚ ਸ਼ੁੱਕਰਵਾਰ ਨੂੰ ਇੱਥੇ ਦਿੱਲੀ ਨੂੰ 4-2 ਨਾਲ ਹਰਾ ਦਿੱਤਾ। ਇੱਥੇ ਗੁਰੂ ਨਾਨਕ ਸਟੇਡੀਅਮ 'ਚ ਖੇਡੇ ਗਏ ਗਰੁੱਪ ਦੇ ਇਕ ਹੋਰ ਮੁਕਾਬਲੇ 'ਚ ਸੇਨਾ ਨੇ ਓਡੀਸ਼ਾ ਨੂੰ 2-0 ਨਾਲ ਹਰਾਇਆ। ਦਿੱਲੀ ਦੇ ਵਿਰੁੱਧ ਗੋਆ ਨੇ 31ਵੇਂ ਮਿੰਟ 'ਚ ਕੋਮਾਰਪੰਤ ਦੇ ਨਾਲ ਗੋਲ ਦਾ ਖਾਤਾ ਖੋਲਿਆ। ਗਲਾਨ ਮਾਰਟਿਨ (54ਵੇਂ) ਤੇ ਲਾਲਵ (68ਵਾਂ) ਦੇ ਗੋਲਾਂ ਨਾਲ ਟੀਮ ਨੇ 3-0 ਨਾਲ ਬੜ੍ਹਤ ਬਣਾ ਲਈ। ਦਿੱਲੀ ਨੇ ਹਾਲਾਂਕਿ 78ਵੇਂ ਤੇ 87ਵੇਂ ਮਿੰਟ 'ਚ ਗੋਲ ਕਰ ਸਕੋਰ ਨੂੰ 2-3 ਕੀਤਾ। ਦੋਵੇਂ ਗੋਲ ਪੇਨਲਟੀ 'ਤੇ ਆਯੁਸ਼ ਖਿਡਾਰੀ ਨੇ ਕੀਤਾ। ਫਰਨਾਡੇਸ ਦੀ 90ਵੇਂ ਮਿੰਟ 'ਚ ਕੀਤੇ ਗੋਲ ਨਾਲ ਗੋਆ ਨੇ 4-2 ਦੀ ਬੜ੍ਹਤ ਬਣਾ ਕੇ ਮੈਚ ਆਪਣੇ ਹੱਕ 'ਚ ਕਰ ਲਿਆ।