ਗਲੋਬਲ ਕਬੱਡੀ ਲੀਗ : ਹਰਿਆਣਾ ਤੇ ਸਿੰਘ ਵਾਰੀਅਰਜ਼ ਪੰਜਾਬ ਸੈਮੀਫਾਈਨਲ ''ਚ

10/30/2018 4:40:08 AM

ਜਲੰਧਰ— ਗਲੋਬਲ ਕਬੱਡੀ ਲੀਗ ਦੇ ਦੂਜੇ ਗੇੜ ਦੇ ਆਖਰੀ ਦਿਨ ਸੋਮਵਾਰ ਨੂੰ ਹਰਿਆਣਾ ਲਾਇਨਜ਼ ਤੇ ਸਿੰਘ ਵਾਰੀਅਰਜ਼ ਪੰਜਾਬ ਨੇ ਜਿੱਤਾਂ ਦਰਜ ਕਰਕੇ ਸੈਮੀਫਾਈਨਲ 'ਚ ਜਗ੍ਹਾਂ ਬਣਾ ਲਈ ਹੈ। ਆਖਰੀ 2 ਮੈਚਾਂ 'ਚ ਹਰਿਆਣਾ ਲਾਇਨਜ਼ ਨੇ ਬਲੈਕ ਪੈਂਥਰਜ਼ ਨੂੰ 59-52 ਅੰਕਾਂ ਨਾਲ ਜਦਕਿ ਸਿੰਘ ਵਾਰੀਅਰਜ਼ ਪੰਜਾਬ ਨੇ ਦਿੱਲੀ ਟਾਈਗਰਜ਼ ਨੂੰ 65-44 ਅੰਕਾਂ ਨਾਲ ਹਰਾ ਕੇ ਆਪਣਾ ਦਬਦਬਾ ਕਾਇਮ ਰੱਖਿਆ। ਹੁਣ ਤੀਜੇ ਗੇੜ ਦੇ ਮੁਕਾਬਲੇ ਮੋਹਾਲੀ 'ਚ 1 ਨਵੰਬਰ ਤੋਂ ਸ਼ੁਰੂ ਹੋਣਗੇ।


Related News