ਕਪਤਾਨ ਤੇ ਇਕ ਟੀਮ ਦੇ ਰੂਪ 'ਚ ਜਿੱਤ ਤੋਂ ਖੁਸ਼ ਹਾਂ : ਰੋਹਿਤ

11/18/2021 12:38:13 AM

ਜੈਪੁਰ- ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਨਿਊਜ਼ੀਲੈਂਡ ਦੇ ਵਿਰੁੱਧ ਪਹਿਲੇ ਟੀ-20 ਮੁਕਾਬਲੇ ਵਿਚ ਬੁੱਧਵਾਰ ਨੂੰ ਪੰਜ ਵਿਕਟਾਂ ਨਾਲ ਜਿੱਤ ਦਰਜ ਕਰਨ ਤੋਂ ਬਾਅਦ ਕਿਹਾ ਕਿ ਇਕ ਕਪਤਾਨ ਤੇ ਇਕ ਟੀਮ ਦੇ ਰੂਪ ਵਿਚ ਮੈਂ ਖੁਸ਼ ਹਾਂ ਕਿ ਅਸੀਂ ਮੈਚ ਜਿੱਤ ਦੇ ਨਾਲ ਖਤਮ ਕੀਤਾ। ਰੋਹਿਤ ਨੇ ਮੈਚ ਤੋਂ ਬਾਅਦ ਕਿਹਾ ਕਿ ਇਹ ਉਨਾ ਆਸਾਨ ਨਹੀਂ ਸੀ ਜਿਨੀ ਅਸੀਂ ਉਮੀਦ ਕੀਤੀ ਸੀ। ਸਾਥੀਆਂ ਦੇ ਲਈ ਬਹੁਤ ਵਧੀਆ ਸਿੱਖ ਹੈ ਇਹ ਸਮਝਣ ਦੇ ਲਈ ਕਿ ਕੀ ਕਰਨ ਦੀ ਜ਼ਰੂਰਤ ਹੈ। ਹਰ ਸਮੇਂ ਪਾਵਰ -ਹਿਟਿੰਗ ਦੇ ਵਾਰੇ 'ਚ ਨਹੀਂ ਸੋਚਿਆ। ਸਾਡੇ ਲਈ ਇਕ ਵਧੀਆ ਮੈਚ। ਇਕ ਸਮੇਂ ਨਿਊਜ਼ੀਲੈਂਡ 180 ਦੌੜਾਂ ਤੋਂ ਜ਼ਿਆਦਾ ਜਾਂਦੀਆਂ ਦਿਖ ਰਹੀਆਂ ਸਨ ਪਰ ਇਹ ਟੀਮ ਦੀ ਇਕ ਵਧੀਆ ਕੋਸ਼ਿਸ਼ ਸੀ ਕਿ ਉਨ੍ਹਾਂ ਨੇ ਸ਼ਾਨਦਾਰ ਵਾਪਸੀ ਕੀਤੀ।

ਇਹ ਖ਼ਬਰ ਪੜ੍ਹੋ- ਹੈਰਾਨ ਟੈਨਿਸ ਸਟਾਰ ਓਸਾਕਾ ਨੇ ਪੁੱਛਿਆ, ਕਿੱਥੇ ਹਨ ਪੇਂਗ ਸ਼ੁਆਈ?

PunjabKesari
ਰੋਹਿਤ ਨੇ ਅੱਗੇ ਕਿਹਾ ਕਿ ਕੁਝ ਖਿਡਾਰੀ ਟੀਮ ਵਿਚ ਨਹੀਂ ਸਨ ਪਰ ਨਵੇਂ ਖਿਡਾਰੀਆਂ ਨੇ ਜੋ ਪ੍ਰਦਰਸ਼ਨ ਕੀਤਾ ਹੈ ਤੇ ਉਨਾਂ ਨੇ ਜੋ ਕੋਸ਼ਿਸ਼ ਕੀਤੀ ਉਹ ਬਹੁਤ ਸ਼ਾਨਦਾਰ ਸੀ। ਇਸ ਮੈਚ ਵਿਚ ਟੀਮ ਦੇ ਗੇਂਦਬਾਜ਼ਾਂ ਨੇ ਵੀ ਵਧੀਆ ਯੋਗਦਾਨ ਦਿੱਤਾ। ਅਸ਼ਵਿਨ ਤੇ ਅਕਸ਼ਰ ਪਟੇਲ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ।

ਇਹ ਖ਼ਬਰ ਪੜ੍ਹੋ- ਏਸ਼ੇਜ ਸੀਰੀਜ਼ ਲਈ ਆਸਟਰੇਲੀਆਈ ਟੀਮ ਦਾ ਐਲਾਨ

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News