ਜਨਮਦਿਨ ''ਤੇ ਗਰਲਫ੍ਰੈਂਡ ਨੇ ਗਿਫਟ ਕੀਤੀ ਸ਼ਾਨਦਾਰ ਗੱਡੀ, ਰੋਨਾਲਡੋ ਵੀ ਰਹਿ ਗਏ ਹੈਰਾਨ
Saturday, Feb 08, 2020 - 12:46 PM (IST)

ਸਪੋਰਟਸ ਡੈਸਕ : ਪੁਰਤਗਾਲੀ ਫੁੱਟਬਾਲ ਸੁਪਰਸਟਾਰ ਕ੍ਰਿਸਿਆਨੋ ਰੋਨਾਲਡੋ ਨੇ ਉਸ ਦੇ 35ਵੇਂ ਜਨਮਦਿਨ 'ਤੇ 6.50 ਕਰੋੜ ਰੁਪਏ ਦੀ ਚਮਚਮਾਉਂਦੀ ਕਾਰ ਗਿਫਟ ਕੀਤੀ ਹੈ। ਇਟਲੀ ਦੇ ਕਲੱਬ ਯੁਵੈਂਟਸ ਲਈ ਖੇਡਣ ਵਾਲੇ ਰੋਨਾਲਡੋ ਆਪਣੇ ਜਨਮਦਿਨ ਦੇ ਦਿਨ ਜਦੋਂ ਤੁਰਿਨ ਦੇ ਇਕ ਹੋਟਲ ਤੋਂ ਰੋਡ੍ਰਿਗਜ਼ ਅਤੇ ਆਪਣੇ ਬੇਟੇ ਕ੍ਰਿਸਟਿਆਨੋ ਰੋਨਾਲਡੋ ਜੂਨੀਅਰ ਦੇ ਨਾਲ ਡਿਨਰ ਕਰ ਕੇ ਬਾਹਰ ਨਿਕਲੇ ਤਾਂ ਆਪਣੇ ਸਾਹਮਣੇ ਆਈ ਨਵੀਂ ਮਰਸਿਡੀਜ਼ ਬ੍ਰਾਬਸ 800 ਵਾਈਡਸਟਾਰ ਨੂੰ ਦੇਖ ਕੇ ਹੈਰਾਨ ਰਹਿ ਗਏ।
ਮਰਸਿਡੀਜ਼ ਵੱਲੋਂ ਬਣਾਈ ਜਾਣ ਵਾਲੀ ਜੀਪ ਦੀ ਕੀਮਤ ਤਕਰੀਬਨ 9 ਲੱਖ ਡਾਲਰ ਹੈ ਅਤੇ ਇਹ 800 ਹਾਰਸਪਾਵਰ ਦੀ ਤਾਕਤ ਪੈਦਾ ਕਰਦੀ ਹੈ। ਇਹ ਜੀਪ ਸਿਰਫ 2.9 ਸੈਕੰਡ ਵਿਚ ਜ਼ੀਰੋ ਤੋਂ 60 ਮੀਲ ਪ੍ਰਤੀ ਘੰਟੇ ਦੀ ਰਫਤਾਰ ਫੜ੍ਹ ਸਕਦੀ ਹੈ। ਰੋਨਾਲਡੋ ਨੇ ਇਟੈਲੀਅਨ ਫੁੱਟਬਾਲ ਵਿਚ ਹਾਲ ਹੀ 'ਚ ਆਪਣਾ 50ਵਾਂ ਗੋਲ ਕੀਤੀ ਹੈ। ਰੋਨਾਲਡੋ ਨੇ ਆਪਣੇ ਕਲੱਬ ਲਈ ਸਾਰੇ ਈਵੈਂਟਸ ਵਿਚ 70 ਮੈਚ ਖੇਡੇ ਹਨ। ਉਹ ਇਟੈਲੀਅਨ ਫੁੱਟਬਾਲ ਦੇ ਇਤਿਹਾਸ ਵਿਚ ਸਭ ਤੋਂ ਤੇਜ਼ੀ ਨਾਲ 50 ਗੋਲ ਕਰਨ ਵਾਲੇ ਦੂਜੇ ਖਿਡਾਰੀ ਹਨ। ਰੋਨਾਲਡੋ ਤੋਂ ਪਹਿਲਾਂ ਏ. ਸੀ. ਮਿਲਾਨ ਦੇ ਯੂਕ੍ਰੇਨੀ ਸ਼ੇਵੇਂਕੋ ਨੇ 2001 ਵਿਚ 69 ਮੈਚਾਂ ਵਿਚ 50 ਗੋਲ ਕੀਤੇ ਸੀ।