ਟੋਕੀਓ ਓਲੰਪਿਕ 'ਚ ਹਾਸਲ ਕਰਨਾ ਹੈ ਤਮਗਾ, ਰੰਗ ਕੋਈ ਵੀ ਹੋਵੇ : ਹਾਲੇਪ

12/09/2018 9:12:06 PM

ਨਵੀਂ ਦਿੱਲੀ— ਨੰਬਰ ਇਕ ਮਹਿਲਾ ਟੈਨਿਸ ਖਿਡਾਰਨ ਸਿਮੋਨਾ ਹਾਲੇਪ ਦਾ ਕਹਿਣਾ ਹੈ ਕਿ ਉਸਦੀਆਂ ਨਜ਼ਰਾਂ 2020 ਓਲੰਪਿਕ 'ਤੇ ਟਿਕੀਆਂ ਹੋਈਆਂ ਹਨ, ਜਿੱਥੇ ਉਹ ਤਮਗਾ ਜਿੱਤਣ ਦਾ ਸੁਪਨਾ ਦੇਖ ਰਹੀ ਹੈ। ਸਿਮੋਨਾ ਨੇ ਕਿਹਾ ਕਿ ਫਰਕ ਨਹੀਂ ਪੈਂਦਾ ਕਿ ਤਮਗੇ ਦਾ ਰੰਗ ਕਿਹੜਾ ਹੋਵੇਗਾ, ਮੈਂ ਸਿਰਫ ਆਪਣੇ ਦੇਸ਼ ਦੇ ਲਈ ਵੱਡੀ ਉਪਲੱਬਧੀ ਹਾਸਲ ਕਰਨਾ ਚਾਹੁੰਦੀ ਹਾਂ।
ਸਿਮੋਨਾ ਨੇ ਕਿਹਾ ਟੈਨਿਸ ਖੇਡਣਾ ਉਸਦੇ ਲਈ ਸਦਾ ਤੋਂ ਖਾਸ ਰਿਹਾ ਹੈ। ਉਹ ਦੁਨੀਆ ਦੇ ਹਰ ਕੋਨੇ 'ਚ ਖੇਡ ਚੁੱਕੀ ਹੈ। ਹਰ ਜਗ੍ਹਾਂ ਉਸ ਨੂੰ ਵੱਖਰਾ ਮਾਹੌਲ ਮਿਲਿਆ ਹੈ। ਨਵੀਂ ਨਵੀਂ ਗੱਲਾਂ ਸਿੱਖਣ ਨੂੰ ਵੀ ਮਿਲੀਆਂ ਪਰ ਇਕ ਸਿਰਫ ਓਲੰਪਿਕ ਹੀ ਇਸ ਤਰ੍ਹਾਂ ਦਾ ਈਵੈਂਟ ਹੈ ਜਿਸ 'ਚ ਮੈਂ ਛਾ ਜਾਣਾ ਚਾਹੁੰਦੀ ਹਾਂ। ਓਲੰਪਿਕ 'ਚ ਤੁਹਾਡੇ ਕੋਲ ਖੇਡ ਤੋਂ ਇਲਾਵਾ ਲੋਕਾਂ ਦੀਆਂ ਭਾਵਨਵਾਂ ਵੀ ਹੁੰਦੀਆਂ ਹਨ। ਮੈਂ ਟੋਕੀਓ 'ਚ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਾਂਗੀ।


Related News