ਜਰਮਨੀ ਦੌਰੇ ਨਾਲ ਓਲੰਪਿਕ ਦੀਆਂ ਤਿਆਰੀਆਂ ਨੂੰ ਮਜ਼ਬੂਤੀ ਮਿਲੇਗੀ : ਰਾਣੀ
Saturday, Feb 27, 2021 - 03:13 AM (IST)
ਡਸੇਲਡੋਰਫ– ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਨੇ ਦੁਨੀਆ ਦੀ ਤੀਜੇ ਨੰਬਰ ਦੀ ਟੀਮ ਜਰਮਨੀ ਵਿਰੁੱਧ ਪਹਿਲੇ ਮੈਚ ਤੋਂ ਪਹਿਲਾਂ ਕਿਹਾ ਕਿ ਅਰਜਨਟੀਨਾ ਦੌਰੇ ਨਾਲ ਆਤਮਵਿਸ਼ਵਾਸ ਵਧਿਆ ਹੈ ਪਰ ਜਰਮਨੀ ਦਾ ਦੌਰਾ ਟੋਕੀਓ ਓਲੰਪਿਕ ਦੀਆਂ ਤਿਆਰੀਆਂ ਨੂੰ ਮਜ਼ਬੂਤੀ ਦੇਵੇਗਾ। ਅਰਜਨਟੀਨਾ ਦੌਰੇ ਤੋਂ ਬਾਅਦ ਭਾਰਤੀ ਟੀਮ ਹੁਣ ਸ਼ਨੀਵਾਰ ਤੋਂ ਜਰਮਨੀ ਵਿਰੁੱਧ 4 ਮੈਚਾਂ ਦੀ ਲੜੀ ਖੇਡੇਗੀ।
ਇਹ ਖ਼ਬਰ ਪੜ੍ਹੋ- ਜੀਓ ਦਾ ਧਮਾਕਾ, 1999 'ਚ ਨਵੇਂ ਜੀਓਫੋਨ ਤੇ 2 ਸਾਲ ਤੱਕ ਫ੍ਰੀ ਕਾਲਿੰਗ
ਰਾਣਾ ਨੇ ਕਿਹਾ,‘‘ਇਕ ਤੋਂ ਬਾਅਦ ਇਕ ਇਨ੍ਹਾਂ ਦੌਰਿਆਂ ਨਾਲ ਸਾਨੂੰ ਤਿਆਰੀਆਂ ਕਰਨ ਦਾ ਸੁਨਹਿਰੀ ਮੌਕਾ ਮਿਲਿਆ। ਟੋਕੀਓ ਓਲੰਪਿਕ ਵਿਚ ਹੁਣ ਜ਼ਿਆਦਾ ਸਮਾਂ ਨਹੀਂ ਰਹਿ ਗਿਆ ਹੈ ਤੇ ਚੋਟੀ ਦੀਆਂ ਟੀਮਾਂ ਵਿਰੁੱਧ ਇਨ੍ਹਾਂ ਮੈਚਾਂ ਵਿਚ ਅਸੀਂ ਆਪਣੀਆਂ ਕਮੀਆਂ ਦਾ ਪਤਾ ਲਾ ਕੇ ਲੈਅ ਹਾਸਲ ਕਰ ਸਕਦੇ ਹਾਂ।’’
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।