FIH ਪ੍ਰੋ ਹਾਕੀ ਲੀਗ ਮੈਚਾਂ ਦੇ ਲਈ ਭੁਵਨੇਸ਼ਵਰ ਪਹੁੰਚੀ ਜਰਮਨੀ ਦੀ ਪੁਰਸ਼ ਹਾਕੀ ਟੀਮ
Tuesday, Apr 12, 2022 - 07:29 PM (IST)
ਭੁਵਨੇਸ਼ਵਰ- ਜਰਮਨੀ ਦੀ ਪੁਰਸ਼ ਹਾਕੀ ਟੀਮ ਭਾਰਤ ਦੇ ਵਿਰੁੱਧ 14 ਅਤੇ 15 ਅਪ੍ਰੈਲ ਨੂੰ 2021-22 ਐੱਫ. ਆਈ. ਐੱਚ. ਪ੍ਰੋ ਹਾਕੀ ਲੀਗ ਮੈਚਾਂ ਦੇ ਲਈ ਮੰਗਲਵਾਰ ਨੂੰ ਓਡਿਸ਼ਾ ਦੇ ਭੁਵਨੇਸ਼ਵਰ ਪਹੁੰਚੀ। ਹਾਕੀ ਇੰਡੀਆ ਨੇ ਮੰਗਲਵਾਰ ਦੁਪਹਿਰ ਇਕ ਟਵੀਟ ਵਿਚ ਜਰਮਨੀ ਦੀ ਟੀਮ ਦੇ ਭੁਵਨੇਸ਼ਵਰ ਦੇ ਹਵਾਈ ਅੱਡੇ 'ਤੇ ਪਹੁੰਚਣ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਇਹ ਖ਼ਬਰ ਪੜ੍ਹੋ- RSA v BAN : ਦੱਖਣੀ ਅਫਰੀਕਾ ਨੇ 2-0 ਨਾਲ ਜਿੱਤੀ ਟੈਸਟ ਸੀਰੀਜ਼
ਜ਼ਿਕਰਯੋਗ ਹੈ ਕਿ ਹਾਕੀ ਇੰਡੀਆ ਨੇ ਜਰਮਨੀ ਦੇ ਵਿਰੁੱਧ ਐੱਫ. ਆਈ. ਐੱਚ. ਪ੍ਰੋ ਹਾਕੀ ਦੇ ਡਬਲ ਹੇਡਰ ਮੁਕਾਬਲਿਆਂ ਦੇ ਲਈ ਸੋਮਵਾਰ ਨੂੰ 22 ਮੈਂਬਰੀ ਭਾਰਤੀ ਪੁਰਸ਼ ਟੀਮ ਦਾ ਐਲਾਨ ਕੀਤਾ ਸੀ। ਡਬਲ ਹੇਡਰ ਮੁਕਾਬਲੇ ਇੱਥੇ 14 ਅਤੇ 15 ਅਪ੍ਰੈਲ ਨੂੰ ਕਲਿੰਗ ਸਟੇਡੀਅਮ ਵਿਚ ਖੇਡੇ ਜਾਣਗੇ। ਟੀਮ ਦੀ ਕਪਤਾਨੀ ਅਮਿਤ ਰੋਹਿਦਾਸ ਕਰਨਗੇ ਅਤੇ ਹਰਮਨਪ੍ਰੀਤ ਸਿੰਘ ਉਪ ਕਪਤਾਨ ਹੋਣਗੇ। ਜ਼ਿਕਰਯੋਗ ਹੈ ਕਿ ਭਾਰਤੀ ਟੀਮ ਭੁਵਨੇਸ਼ਵਰ ਵਿਚ ਪਹਿਲਾਂ ਤੋਂ ਹੀ ਅਭਿਆਸ ਕਰ ਰਹੀ ਹੈ।
ਇਹ ਖ਼ਬਰ ਪੜ੍ਹੋ- ਬਾਬਰ ਆਜ਼ਮ ਤੇ ਰੇਸ਼ੇਲ ICC ਦੇ 'ਮਹੀਨੇ ਦੇ ਸਰਵਸ੍ਰੇਸ਼ਠ ਖਿਡਾਰੀ' ਬਣੇ
ਜਰਮਨੀ ਦੇ ਵਿਰੁੱਧ ਇਹ ਹਫਤਾ ਭਾਰਤੀ ਟੀਮ ਦੇ ਇਸ ਸਾਲ ਦੇ ਘਰੇਲੂ ਮੈਚਾਂ ਦਾ ਆਖਰੀ ਪੜਾਅ ਹੈ। ਭਾਰਤ ਨੇ ਇਸ ਸੀਜ਼ਨ ਪ੍ਰੋ ਲੀਗ ਵਿਚ 10 ਮੈਚ ਖੇਡੇ ਹਨ ਅਤੇ ਉਹ 6 ਜਿੱਤਾਂ ਅਤੇ ਇਕ ਪੈਨਲਟੀ ਸ਼ੂਟਆਊਟ ਜਿੱਤ ਦੇ ਨਾਲ 21 ਅੰਕ ਹਾਸਲ ਕਰ ਅੰਕ ਸੂਚੀ ਵਿਚ ਚੋਟੀ 'ਤੇ ਹੈ, ਜਦਕਿ ਜਰਮਨੀ ਅੱਠ ਮੈਚਾਂ ਵਿਚ 17 ਅੰਕਾਂ ਦੇ ਨਾਲ ਦੂਜੇ ਸਥਾਨ 'ਤੇ ਹੈ।
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।