ਜਾਰਜੀਨਾ ਰੋਡ੍ਰਿਗੇਜ਼ ਦਾ ਖੁਲਾਸਾ, ਰੋਨਾਲਡੋ ਨਾਲ ਕਸਰਤ ਕਰਨ ''ਚ ਆਉਂਦੀ ਸੀ ਸ਼ਰਮ (Video)

06/15/2020 7:12:06 PM

ਨਵੀਂ ਦਿੱਲੀ : ਦੁਨੀਆ ਦੇ ਸਭ ਤੋਂ ਮਸ਼ਹੂਰ ਫੁੱਟਬਾਲਰਾਂ ਵਿਚੋਂ ਇਕ ਕ੍ਰਿਸਟਿਆਨੋ ਰੋਨਾਲਡੋ ਦੀ ਗਰਲਫ੍ਰੈਂਡ ਜਾਰਜੀਨਾ ਰੋਡ੍ਰਿਗੇਜ਼ ਨੇ ਖੁਲਾਸਾ ਕੀਤਾ ਹੈ ਕਿ ਲਾਕਡਾਊਨ ਦੌਰਾਨ ਘਰ ਵਿਚ ਹੀ ਕਸਰਤ ਕਰਦੇ ਸਮਂ ਕਈ ਵਾਰ ਉਹ ਰੋਨਾਲਡੋ ਦੇ ਅੱਗੇ ਸ਼ਰਮਾ ਜਾਂਦੀ ਸੀ। ਜਾਰਜੀਨਾ ਨੇ ਹਾਲਾਂਕਿ ਇਹ ਵੀ ਸਾਫ ਕੀਤਾ ਕਿ ਇਸ ਡਰ ਨੂੰ ਰੋਨਾਲਡੋ ਨੇ ਹੀ ਦੂਰ ਕੀਤਾ। ਉਸ ਨੇ ਫਿੱਟਨੈਸ ਬਣਾਏ ਰੱਖਣ 'ਚ ਇੰਨਾ ਸਾਥ ਦਿੱਤਾ ਕਿ ਹੁਣ ਮੈਨੂੰ ਹੁਣ ਉਹ ਹੀ ਦੁਨੀਆ ਦੇ ਸਭ ਤੋਂ ਫਿੱਟ ਟ੍ਰੇਨਰ ਲੱਗਣ ਲੱਗੇ ਹਨ।

PunjabKesari

ਕ੍ਰਿਸਟਿਆਨੋ ਰੋਨਾਲਡੋ ਆਪਣੀ ਫੈਮਿਲੀ ਲਈ ਇਕ ਆਈਲੈਂਡ 'ਤੇ ਸ਼ਿਫਟ ਹੋ ਗਏ ਸੀ। ਉਹ ਕਈ ਮਹੀਨੇ ਇਟਲੀ ਵਿਚ ਰਹੇ। ਇਸ ਦੌਰਾਨ ਜਾਰਜੀਨਾ ਅਤੇ ਰੋਨਾਲਡੋ ਨੂੰ ਨਾਲ ਸਮਾਂ ਬਿਤਾਉਣ ਲਈ ਕਾਫੀ ਸਮਾਂ ਮਿਲਿਆ। ਜਾਰਜੀਨੇ ਨੇ ਰੋਨਾਲਡੋ ਦੇ ਨਾਲ ਬਿਤਾਏ ਸਮੇਂ 'ਤੇ ਕਿਹਾ ਕਿ ਇਸ ਤੋਂ ਪਹਿਲਾਂ ਉਹ ਜਦੋਂ ਆਪਣੇ ਕਲੱਬ ਵਿਚ ਟ੍ਰੇਨਿੰਗ ਕਰ ਰਹੇ ਹੁੰਦੇ ਸਨ ਤਾਂ  ਮੈਨੂੰ ਘਰ ਵਿਚ ਕੰਮ ਕਰਨ ਦੀ ਆਦਤ ਹੁੰਦੀ ਸੀ। 

View this post on Instagram

La manera más efectiva de hacerlo es hacerlo¡¡ Buenos días 💓💓💓 16x4 @aloyoga 👗 #gym #workout

A post shared by Georgina Rodríguez (@georginagio) on

ਜਾਰਜੀਨਾ ਅਜੇ ਹਾਲ ਹੀ ਦੇ ਸਮੇਂ  ਆਪਣੇ ਲਾਕਡਾਊਨ ਵਰਕਆਊਟ ਦੀ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਰਹੀ ਹੈ। ਉਸ ਦੇ ਇੰਸਟਾ 'ਤੇ ਕਰੀਬ 18.6 ਮਿਲੀਅਨ ਫਾਲੋਅਰਜ਼ ਹਨ। ਰੋਨਾਲਡੋ ਦੇ ਨਾਲ ਕਸਰਤ ਸ਼ੁਰੂ ਕਰਨ 'ਤੇ ਜਾਰਜੀਨਾ ਬੋਲੀ- ਪਹਿਲਾਂ-ਪਹਿਲਾਂ ਮੈਨੂੰ ਨਾਲ ਕਸਰਤ ਕਰਨ 'ਚ ਸ਼ਰਮ ਆਉਂਦੀ ਸੀ। ਰੋਨਾਲਡੋ ਪੇਸ਼ੇਵਰ ਐਥਲੀਟ ਹਨ। ਉਸ ਦਾ ਸਟੈਮਿਨਾ ਮੇਰੇ ਤੋਂ ਕਾਫ਼ੀ ਜ਼ਿਆਦਾ ਹੈ। ਮੇਰੀ ਝਿਝਕ ਰੋਨਾਲਡੋ ਪਹਿਚਾਣ ਗਏ। ਉਸ ਨੇ ਕਈ ਟਿਪਸ ਦਿੱਤੇ, ਜਿਸ ਨਾਲ ਮੇਰੀ ਝਿਝਕ ਦੂਰ ਹੋ ਗਈ।

PunjabKesari

ਜਾਰਜੀਨਾ ਨੇ ਰੋਨਾਲਡੋ ਬਾਰੇ ਗੱਲ ਕਰਦਿਆਂ ਕਿਹਾ ਕਿ ਉਹ ਮੇਰੀ ਸਭ ਤੋਂ ਵੱਡੀ ਪ੍ਰੇਰਣਾ ਹੈ।  ਉਸ ਦੇ ਨਾਲ ਕਸਰਤ ਕਰਨਾ ਮੈਨੂੰ ਸਭ ਤੋਂ ਚੰਗਾ ਲਗਦਾ ਹੈ। ਉਹ ਕਿਵੇਂ ਧਿਆਨ ਲਾਉਂਦੇ ਹਨ, ਮੇਰੀਆਂ ਨਜ਼ਰਾਂ ਇਸ 'ਤੇ ਰਹਿੰਦੀਆਂ ਹਨ। ਫੁੱਟਬਾਲ ਦੇ ਪ੍ਰਤੀ ਉਸ ਦਾ ਜੁਨੂਨ ਕਿਸੇ ਤੋਂ ਲੁਕਿਆ ਨਹੀਂ ਹੈ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਉਹ ਮੇਰੇ ਤੋਂ ਜ਼ਿਆਦਾ ਤੇ ਬਿਹਤਰ ਟ੍ਰੇਨਰ ਹਨ।

PunjabKesari

PunjabKesari

PunjabKesari


Ranjit

Content Editor

Related News