ਇਸ ਬੱਲੇਬਾਜ਼ ਨੇ ਇਕ ਓਵਰ ''ਚ ਜੜੇ 6 ਛੱਕੇ, 39 ਗੇਂਦਾਂ ''ਤੇ ਠੋਕ ਦਿੱਤੀਆਂ 147 ਦੌੜਾਂ

04/23/2019 2:57:36 PM

ਸਪੋਰਟਸ ਡੈਸਕ— ਟੀ-20 ਕ੍ਰਿਕਟ 'ਚ ਜਿੱਥੇ ਬੱਲੇਬਾਜ਼ ਮੁਸ਼ਕਲ ਨਾਲ ਅਰਧ ਸੈਂਕੜਾ ਜੜਦੇ ਹਨ ਉੱਥੇ ਹੀ ਇਕ ਖਿਡਾਰੀ ਨੇ 25 ਗੇਂਦਾਂ 'ਚ ਹੀ ਸੈਂਕੜਾ ਜੜ ਕੇ ਇਤਿਹਾਸ ਰਚ ਦਿੱਤਾ ਹੈ। ਦਰਅਸਲ ਇਹ ਕਾਰਨਾਮਾ ਕੀਤਾ ਹੈ ਸਕਾਟਲੈਂਡ ਦੇ ਬੱਲੇਬਾਜ਼ ਜਾਰਜ ਮੁੰਸੇ ਨੇ। ਗਲੋਸੇਸਟਰਸ਼ਰ ਸੈਕੰਡ ਇਲੈਵਨ ਟੀਮ ਵੱਲੋਂ ਖੇਡਦੇ ਹੋਏ ਇਸ ਖਿਡਾਰੀ ਨੇ ਇਕ ਅਣਅਧਿਕਾਰਤ ਟੀ-20 ਮੈਚ 'ਚ ਦੌੜਾਂ ਦਾ ਤੂਫਾਨ ਲਿਆ ਕੇ ਰਖ ਦਿੱਤਾ। ਇਸ ਪਾਰੀ ਦੇ ਨਾਲ ਹੀ ਇਸ ਖਿਡਾਰੀ ਨੇ ਸਭ ਤੋਂ ਤੇਜ਼ ਸੈਂਕੜਾ ਤਾਂ ਲਗਾਇਆ ਹੀ ਇਸ ਤੋਂ ਇਲਾਵਾ ਇਸ ਬੱਲੇਬਾਜ਼ ਨੇ ਇਕ ਓਵਰ 'ਚ 6 ਛੱਕੇ ਲਗਾਉਣ ਦਾ ਦਾ ਵੀ ਕਾਰਨਾਮਾ ਕੀਤਾ। ਮੁੰਸੇ ਨੇ ਇਸ ਦੌਰਾਨ 39 ਗੇਂਦਾਂ 'ਤੇ 147 ਦੌੜਾਂ ਦੀ ਤੂਭਾਨੀ ਪਾਰੀ ਖੇਡ ਕੇ ਖੇਡ ਜਗਤ 'ਚ ਸਨਸਨੀ ਮਚਾ ਦਿੱਤੀ ਹੈ। 
PunjabKesari
ਗੇਲੋਸੇਸਟਰਸ਼ਾਇਰ ਸੈਕੰਡ ਇਲੈਵਨ ਅਤੇ ਬਾਥ ਸੀਸੀ ਵਿਚਾਲੇ ਖੇਡੇ ਗਏ ਇਸ ਮੈਚ ਦੀ ਚਰਚਾ ਹਰ ਪਾਸੇ ਹੈ। ਮੁੰਸੇ ਨੇ ਆਪਣੀ ਪਾਰੀ 'ਚ 5 ਚੌਕੇ ਅਤੇ 20 ਛੱਕੇ ਲਗਾਏ। ਮੁੰਸੇ ਦੀ ਇਸ ਪਾਰੀ ਦੀ ਖਾਸ ਗੱਲ ਇਹ ਵੀ ਰਹੀ ਕਿ ਉਨ੍ਹਾਂ ਨੇ 17 ਗੇਂਦਾਂ ਦੀ ਮਦਦ ਨਾਲ ਪਹਿਲੀਆਂ 50 ਦੌੜਾਂ ਪੂਰੀਆਂ ਕੀਤੀਆਂ। ਇਸ ਤੋਂ ਬਾਅਦ ਅਗਲੀਆਂ ਅੱਠ ਗੇਂਦਾਂ 'ਚ ਉਨ੍ਹਾਂ ਨੇ ਸੈਂਕੜਾ ਲਗਾ ਦਿੱਤਾ। ਮੁੰਸੇ ਨਾਲ ਕ੍ਰੀਜ਼ 'ਤੇ ਉਨ੍ਹਾਂ ਦਾ ਸਾਥ ਨਿਭਾ ਰਹੇ ਜੀ.ਪੀ. ਵਿਲੋਜ ਨੇ ਵੀ 53 ਗੇਂਦਾਂ 'ਤੇ ਸੈਂਕੜਾ ਲਗਾਇਆ। ਜਾਰਜ ਨੇ 39 ਗੇਂਦਾਂ 'ਤੇ 147 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਸੈਂਕੜੇ ਦੀ ਪਾਰੀ ਦੀ ਬਦੌਲਤ ਉਨ੍ਹਾਂ ਦੀ ਟੀਮ ਨੇ 326 ਦੌੜਾਂ ਦਾ ਵਿਸ਼ਾਲ ਸਕੋਰ ਰਖ ਦਿੱਤਾ ਅਤੇ ਇਸ ਮੈਚ ਨੂੰ 112 ਦੌੜਾਂ ਦੇ ਵੱਡੇ ਫਰਕ ਨਾਲ ਜਿੱਤ ਲਿਆ। ਜਾਰਜ ਮੁੰਸੇ ਦਾ ਇਹ ਰਿਕਾਰਡ ਕੋਈ ਕੌਮਾਂਤਰੀ ਰਿਕਾਰਡ ਨਹੀਂ ਹੈ, ਫਿਰ ਵੀ ਸੋਸ਼ਲ ਮੀਡੀਆ 'ਤੇ ਇਸ ਪਾਰੀ ਨੂੰ ਲੈ ਕੇ ਮੁੰਸੇ ਨੂੰ ਵਧਾਈ ਮਿਲੀ ਹੈ। ਆਈ.ਸੀ.ਸੀ. ਨੇ ਵੀ ਇਸ ਪਾਰੀ 'ਤੇ ਟਵੀਟ ਕੀਤੇ ਹਨ।


Tarsem Singh

Content Editor

Related News