ਸਿਰਫ 5 ਟੈਸਟ ਖੇਡਣ ਵਾਲਾ ਬੇਲੀ ਆਸਟਰੇਲੀਆਈ ਕ੍ਰਿਕਟ ਟੀਮ ਦਾ ਬਣੇਗਾ ਚੋਣਕਾਰ !

11/26/2019 11:40:50 AM

ਸਪੋਰਟਸ ਡੈਸਕ— ਆਸਟਰੇਲੀਆ ਦੀ ਵਨ ਡੇਅ ਟੀਮ ਦਾ ਸਾਬਕਾ ਕਪਤਾਨ ਜਾਰਜ ਬੇਲੀ ਨਵਾਂ ਚੋਣਕਾਰ ਬਣਨ ਦੇ ਨੇੜੇ ਹੈ, ਜਿਸ ਨੂੰ ਕੋਚ ਜਸਟਿਨ ਲੈਂਗਰ ਤੇ ਚੇਅਰਮੈਨ ਟ੍ਰੇਵਰ ਹੋਂਸ ਦੇ ਨਾਲ ਨਵੀਂ ਚੋਣ ਕਮੇਟੀ ਲਈ ਚੁਣਿਆ ਗਿਆ ਹੈ। 37 ਸਾਲਾ ਬੇਲੀ ਅਜੇ ਵੀ ਸਰਗਰਮ ਕ੍ਰਿਕਟਰ ਹੈ, ਜਿਹੜਾ ਬਿੱਗ ਬੈਸ਼ ਲੀਗ ਵਿਚ ਹੋਬਾਰਟ ਹਰੀਕੇਂਸ ਜਦਕਿ ਸ਼ੇਫੀਲਡ ਸ਼ੀਲਡ ਵਿਚ ਤਸਮਾਨੀਆ ਲਈ ਖੇਡਦਾ ਹੈ। ਹਾਲਾਂਕਿ ਸਿਡਨੀ ਮਾਰਨਿੰਗ ਹੇਰਾਲਡ ਅਤੇ ਦਿ ਐਜ ਦੀ ਰਿਪੋਰਟ ਮੁਤਾਬਕ ਬੇਲੀ ਇਕ ਖਿਡਾਰੀ ਦੇ ਤੌਰ 'ਤੇ ਖੇਡਦੇ ਹੋਏ ਹੀ ਚੋਣਕਰਤਾ ਬਣਨਗੇ।

PunjabKesariਬੇਲੀ ਦੇ ਕੋਲ ਸਿਰਫ 5 ਟੈਸਟ ਮੈਚਾਂ ਦਾ ਹੈ ਅਨੁਭਵ
ਆਸਟਰੇਲੀਆ ਦੇ ਵਲੋਂ ਜਾਰਜ ਬੇਲੀ ਨੇ ਸਿਰਫ਼ 5 ਕੌਮਾਂਤਰੀ ਟੈਸਟ ਮੈਚ ਹੀ ਖੇਡੇ ਹਨ। 90 ਵਨ-ਡੇ ਮੈਚ ਖੇਡਣ ਵਾਲੇ ਬੇਲੀ ਦੇ ਨਾਂ 3044 ਦੌੜਾਂ ਹਨ ਜਦੋਂ ਕਿ 30 ਟੀ-20 ਮੁਕਾਬਲੇ ਖੇਡ ਕੇ ਉਨ੍ਹਾਂ ਨੇ ਕੁੱਲ 473 ਦੌੜਾਂ ਬਣਾਈਆਂ ਹਨ। ਉਥੇ ਹੀ 5 ਟੈਸਟ ਮੈਚ ਦੀ 8 ਪਾਰੀ 'ਚ ਬੇਲੀ ਦੇ ਨਾਂ ਸਿਰਫ਼ 183 ਦੌੜਾਂ ਹਨ। ਵਨ-ਡੇ 'ਚ ਬੇਲੀ ਦਾ ਸਭ ਤੋਂ ਜ਼ਿਆਦਾ ਸਕੋਰ 156 ਦੌੜਾਂ ਦਾ ਹੈ, ਜਦ ਕਿ 63 ਅਤੇ ਟੈਸਟ ਮੈਚ 'ਚ 53 ਦੌੜਾਂ ਦੀ ਸਭ ਤੋਂ ਵੱਡੀ ਪਾਰੀ ਖੇਡੀ ਹੈ। ਬੇਲੀ ਆਸਟਰੇਲੀਆ ਦੀ ਵਨ-ਡੇ ਟੀਮ ਦੀ ਕਪਤਾਨੀ ਵੀ ਕਰ ਚੁੱਕੇ ਹਨ। ਸਾਲ 2017 'ਚ ਉਨ੍ਹਾਂ ਨੇ ਆਖਰੀ ਵਾਰ ਆਸਟਰੇਲੀਆ ਦੇ ਵੱਲੋਂ ਮੈਚ ਖੇਡਿਆ ਸੀ। ਬਿੱਗ ਬੈਸ਼ ਟੀਮ ਹੋਬਾਰਟ ਹਰਿਕੇਨ ਦੀ ਕਪਤਾਨੀ ਕਰਨ ਦੇ ਨਾਲ-ਨਾਲ ਚੋਣਕਰਤਾ ਦੀ ਭੂਮਿਕਾ ਨਿਭਾ ਸਕਦੇ ਹਨ।

PunjabKesari

ਇਕ ਖਿਡਾਰੀ ਦੇ ਤੌਰ 'ਤੇ ਬੇਲੀ ਰਾਸ਼ਟਰੀ ਚੋਣਕਰਤਾ ਬਣਨ ਵਾਲੇ ਪਹਿਲੇ ਸਰਗਰਮ ਕ੍ਰਿਕਟਰ ਨਹੀਂ ਹਨ। ਇਸ ਤੋਂ ਪਹਿਲਾਂ ਡਾਨ ਬ੍ਰੈਡਮੈਨ ਅਤੇ ਮਾਈਕਲ ਕਲਾਰਕ ਕਪਤਾਨ ਰਹਿੰਦੇ ਹੋਏ ਰਾਸ਼ਟਰੀ ਟੀਮ ਦੇ ਚੋਣਕਰਤਾ ਰਹੇ ਹਨ। ਅਗਲੇ ਟੀ-20 ਵਰਲਡ ਕੱਪ ਨੂੰ ਵੇਖਦੇ ਹੋਏ ਕ੍ਰਿਕਟ ਆਸਟਰੇਲੀਆ ਨੇ ਬੇਲੀ ਨੂੰ ਚੋਣਕਰਤਾ ਬਣਾਉਣ ਦਾ ਫੈਸਲਾ ਕੀਤਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਸੀਮਿਤ ਓਵਰਾਂ ਦੇ ਕ੍ਰਿਕਟ ਤੇ ਉਨ੍ਹਾਂ ਦੀ ਚੰਗੀ ਫੜ ਹੈ। ਕ੍ਰਿਕਟ ਆਸਟਰੇਲੀਆ ਦੇ ਰਾਸ਼ਟਰੀ ਟੀਮਾਂ ਦੇ ਪ੍ਰਮੁੱਖ ਬੇਨ ਓਲਿਵਰ ਨੇ ਕਿਹਾ, ''ਇਸ ਕਮੇਟੀ 'ਚ ਸ਼ਾਮਲ ਤਿੰਨੋਂ ਚੋਣਕਰਤਾ ਆਸਟਰੇਲੀਆਈ ਪੁਰਸ਼ ਟੀਮ ਦੇ ਚੋਣ ਲਈ ਜ਼ਿੰਮੇਦਾਰ ਹੋਣਗੇ।


Related News