0,0,0,0,0,0…! ਗੇਂਦਬਾਜ਼ ਨੇ ਸੁੱਟਿਆ ''ਜਾਦੂਈ ਓਵਰ'', ਟੀਮ ਨੂੰ ਜਿਤਾ''ਤਾ ਹਾਰਿਆ ਹੋਇਆ ਮੈਚ
Friday, Jan 09, 2026 - 03:23 PM (IST)
ਸਪੋਰਟਸ ਡੈਸਕ: ਵਿਜੇ ਹਜ਼ਾਰੇ ਟਰਾਫੀ 2025-26 ਦੇ ਏਲੀਟ ਗਰੁੱਪ ਸੀ ਦੇ ਇੱਕ ਬੇਹੱਦ ਰੋਮਾਂਚਕ ਅਤੇ ਹਾਈ-ਵੋਲਟੇਜ ਮੁਕਾਬਲੇ ਵਿੱਚ ਮਹਾਰਾਸ਼ਟਰ ਨੇ ਗੋਆ ਨੂੰ 5 ਦੌੜਾਂ ਨਾਲ ਹਰਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਇਸ ਜਿੱਤ ਦਾ ਸਭ ਤੋਂ ਵੱਡਾ ਹੀਰੋ ਆਲਰਾਊਂਡਰ ਰਾਮਕ੍ਰਿਸ਼ਨ ਘੋਸ਼ ਰਿਹਾ, ਜਿਸ ਨੇ ਆਖਰੀ ਓਵਰ ਵਿੱਚ ਆਪਣੀ ਜਾਦੂਈ ਗੇਂਦਬਾਜ਼ੀ ਨਾਲ ਜਿੱਤ ਗੋਆ ਦੇ ਮੂੰਹ ਵਿੱਚੋਂ ਖੋਹ ਲਈ।
ਗਾਇਕਵਾੜ ਦਾ ਸੈਂਕੜਾ ਤੇ ਰੋਮਾਂਚਕ ਜੰਗ
ਮਹਾਰਾਸ਼ਟਰ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ ਵਿੱਚ 7 ਵਿਕਟਾਂ ਦੇ ਨੁਕਸਾਨ 'ਤੇ 249 ਦੌੜਾਂ ਬਣਾਈਆਂ ਸਨ। ਕਪਤਾਨ ਰੁਤੂਰਾਜ ਗਾਇਕਵਾੜ ਨੇ 134 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਜਦਕਿ ਵਿੱਕੀ ਓਸਤਵਾਲ ਨੇ 53 ਦੌੜਾਂ ਦਾ ਯੋਗਦਾਨ ਦਿੱਤਾ। ਜਵਾਬ ਵਿੱਚ ਗੋਆ ਦੀ ਸ਼ੁਰੂਆਤ ਮਜ਼ਬੂਤ ਰਹੀ ਅਤੇ ਪਹਿਲੀ ਵਿਕਟ ਲਈ 83 ਦੌੜਾਂ ਜੁੜੀਆਂ ਪਰ ਬਾਅਦ ਵਿੱਚ ਪਾਰੀ ਲੜਖੜਾ ਗਈ। ਲਲਿਤ ਯਾਦਵ ਨੇ 57 ਦੌੜਾਂ ਬਣਾ ਕੇ ਗੋਆ ਦੀਆਂ ਉਮੀਦਾਂ ਨੂੰ ਜ਼ਿੰਦਾ ਰੱਖਿਆ, ਪਰ ਉਹ ਟੀਮ ਨੂੰ ਜਿੱਤ ਤੱਕ ਨਹੀਂ ਪਹੁੰਚਾ ਸਕੇ।
ਆਖਰੀ ਓਵਰ ਦਾ ਡਰਾਮਾ
0,0,0,0,0,0 ਮੈਚ ਦੇ ਆਖਰੀ ਓਵਰ ਵਿੱਚ ਗੋਆ ਨੂੰ ਜਿੱਤ ਲਈ ਸਿਰਫ਼ 6 ਦੌੜਾਂ ਦੀ ਲੋੜ ਸੀ ਅਤੇ ਉਨ੍ਹਾਂ ਦੀ ਆਖਰੀ ਵਿਕਟ ਮੈਦਾਨ 'ਤੇ ਸੀ। ਅਜਿਹੇ ਦਬਾਅ ਵਾਲੇ ਮੌਕੇ 'ਤੇ ਗੇਂਦ ਰਾਮਕ੍ਰਿਸ਼ਨ ਘੋਸ਼ ਦੇ ਹੱਥ ਵਿੱਚ ਸੀ। ਘੋਸ਼ ਨੇ ਸ਼ਾਨਦਾਰ ਕੰਟਰੋਲ ਦਿਖਾਉਂਦੇ ਹੋਏ ਪੂਰਾ ਓਵਰ ਮੇਡਨ ਸੁੱਟਿਆ ਅਤੇ ਇੱਕ ਵੀ ਦੌੜ ਨਹੀਂ ਦਿੱਤੀ। ਉਨ੍ਹਾਂ ਨੇ 10 ਓਵਰਾਂ ਵਿੱਚ ਸਿਰਫ਼ 35 ਦੌੜਾਂ ਦੇ ਕੇ 1 ਵਿਕਟ ਹਾਸਲ ਕੀਤੀ ਅਤੇ ਮੈਚ ਦੇ ਸਭ ਤੋਂ ਕਿਫ਼ਾਇਤੀ ਗੇਂਦਬਾਜ਼ ਸਾਬਤ ਹੋਏ।
CSK ਨੇ ਜਤਾਇਆ ਹੈ ਭਰੋਸਾ
ਰਾਮਕ੍ਰਿਸ਼ਨ ਘੋਸ਼ IPL 2025 ਦੀ ਨਿਲਾਮੀ ਵਿੱਚ ਚੇਨਈ ਸੁਪਰ ਕਿੰਗਜ਼ (CSK) ਦੁਆਰਾ 30 ਲੱਖ ਰੁਪਏ ਵਿੱਚ ਖਰੀਦੇ ਗਏ ਸਨ। ਹਾਲਾਂਕਿ ਉਨ੍ਹਾਂ ਨੂੰ ਪਿਛਲੇ ਸੀਜ਼ਨ ਵਿੱਚ ਡੈਬਿਊ ਦਾ ਮੌਕਾ ਨਹੀਂ ਮਿਲਿਆ, ਪਰ ਟੀਮ ਮੈਨੇਜਮੈਂਟ ਨੇ ਉਨ੍ਹਾਂ ਨੂੰ IPL 2026 ਲਈ ਰਿਟੇਨ ਕੀਤਾ ਹੈ। ਘੋਸ਼ ਦਾ ਇਹ ਪ੍ਰਦਰਸ਼ਨ ਦਰਸਾਉਂਦਾ ਹੈ ਕਿ ਉਹ ਆਉਣ ਵਾਲੇ IPL ਸੀਜ਼ਨ ਵਿੱਚ ਚੇਨਈ ਲਈ ਅਹਿਮ ਖਿਡਾਰੀ ਸਾਬਤ ਹੋ ਸਕਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
