ਗੇਲਫ਼ੰਡ ਚੈਲੰਜ ਸ਼ਤਰੰਜ : ਨਿਹਾਲ ਤੇ ਪ੍ਰਗਿਆਨੰਧਾ ਦਰਮਿਆਨ ਹੋਵੇਗੀ ਟੱਕਰ

Friday, Jun 11, 2021 - 08:33 PM (IST)

ਗੇਲਫ਼ੰਡ ਚੈਲੰਜ ਸ਼ਤਰੰਜ : ਨਿਹਾਲ ਤੇ ਪ੍ਰਗਿਆਨੰਧਾ ਦਰਮਿਆਨ ਹੋਵੇਗੀ ਟੱਕਰ

ਨਵੀਂ ਦਿੱਲੀ— ਦੁਨੀਆ ਦੇ ਚੋਟੀ ਦੇ ਖਿਡਾਰੀਆਂ ਵਿਚਾਲੇ ਹੋਣ ਵਾਲੇ ਚੈਂਪੀਅਨ ਚੈੱਸ ਟੂਰ ਦੇ ਅਗਲੇ ਪੜਾਅ ਇੰਡੀਅਨ ਓਪਨ ’ਚ ਜਗ੍ਹਾ ਬਣਾਉਣ ਲਈ ਵਿਸ਼ਵ ਦੇ 20 ਜੂਨੀਅਰ ਖਿਡਾਰੀਆਂ ਵਿਚਾਲੇ ਜੂਲੀਅਸ ਬੇਰ ਸ਼ਤਰੰਜ ਦਾ ਦੂਜਾ ਪੜਾਅ ‘ਗੇਲਫ਼ੰਡ ਚੈਲੰਜ’ ਸ਼ੁਰੂ ਹੋ ਗਿਆ ਹੈ। ਪਹਿਲੇ ਦਿਨ ਦੇ ਕਈ ਰੋਮਾਂਚਕ ਮੁਕਾਬਲਿਆਂ ਦੇ ਬਾਅਦ ਹੁਣ ਸਾਰੀਆਂ ਦੀਆਂ ਨਜ਼ਰਾਂ ਸਨਸਨੀ ਪ੍ਰਗਿਆਨੰਧਾ ਤੇ ਨਿਹਾਲ ਸਰੀਨ ਵਿਚਾਲੇ ਹੋਣ ਵਾਲੇ ਮੁਕਾਬਲੇ ’ਤੇ ਲੱਗੀਆਂ ਹਨ।

ਪਹਿਲੇ ਦਿਨ ਯੂ. ਐੱਸ. ਏ. ਦੇ ਲੇਓਂਗ ਆਵੋਡੇਰ ਨੇ ਸਾਰੇ 5 ਮੁਕਾਬਲੇ ਜਿੱਤ ਕੇ ਸਿੰਗਲ ਬੜ੍ਹਤ ਕਾਇਮ ਕਰ ਲਈ ਹੈ, ਉਨ੍ਹਾਂ ਨੇ ਪਹਿਲੇ ਹੀ ਰਾਊਂਡ ’ਚ ਖ਼ਿਤਾਬ ਦੇ ਮਜ਼ਬੂਤ ਦਾਅਵੇਦਾਰ ਤੇ ਪੋਲਗਰ ਸ਼ਤਰੰਜ ਦੇ ਜੇਤੂ ਪ੍ਰਗਿਆਨੰਧਾ ਨੂੰ ਮਾਤ ਦੇ ਕੇ ਸ਼ੁਰੂਆਤ ਕੀਤੀ ਤੇ ਪਿੱਛੇ ਮੁੜ ਕੇ ਨਹੀਂ ਦੇਖਿਆ। ਹਾਲਾਂਕਿ ਇਸ ਤੋਂ ਬਾਅਦ ਸੰਭਲ ਕੇ ਖੇਡਦੇ ਹੋਏ ਪ੍ਰਗਿਆਨੰਧਾ ਨੇ ਈਰਾਨ ਦੀ ਸਾਰਾਸਦਾਤ, ਰੂਸ ਦੇ ਮੁਰਜਿਨ ਵੋਲੋਦਰ ਤੇ ਯੂ. ਐੱਸ. ਏ. ਦੇ ਯੀਪ ਕ੍ਰਸੀਆ ਨੂੰ ਮਾਤ ਦਿੱਤੀ ਪਰ ਉਨ੍ਹਾਂ ਨੂੰ ਉਜ਼ਬੇਕਿਸਤਾਨ ਦੇ ਨੋਰਦਿਰਬੇਕ ਅੱਬਦੁਸਤਾਰੋਵ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਪਹਿਲੇ ਦਿਨ ਪ੍ਰਗਿਆਨੰਧਾ 3 ਅੰਕ ਬਣਾ ਸਕੇ।

ਭਾਰਤ ਦੇ ਨਿਹਾਲ ਸਰੀਨ ਨੂੰ ਵੀ ਨੋਰਦਿਰਬੇਕ ਤੋਂ ਹਾਰ ਦਾ ਸਾਹਮਣਾ ਕਨਰਾ ਪਿਆ ਹਾਲਾਂਕਿ ਉਨ੍ਹਾਂ ਨੇ ਚੀਨ ਦੀ ਜੁ ਜਿਨਰ ਤੇ ਜਰਮਨੀ ਦੇ ਵਿਨਸੇਂਟ ਕੇਮਰ ਨੂੰ ਮਾਤ ਦਿੱਤੀ ਦੇ ਦੋ ਹੋਰ ਮੁਕਾਬਲੇ ਖੇਡ ਕੇ 3 ਅੰਕ ਬਣਾਉਣ ’ਚ ਸਫਲ ਰਹੇ। ਹੋਰਨਾਂ ਭਾਰਤੀ ਖਿਡਾਰੀਆਂ ’ਚ ਗੁਕੇਸ਼ ਡੀ. 3 ਅੰਕ ਤਾਂ ਲੀਓਨ ਮੇਂਦੋਂਸਾ 2.5 ਅੰਕਾਂ ’ਤੇ ਖੇਡ ਰਹੇ ਹਨ। ਦੁਨੀਆ ਦੇ 20 ਚੋਟੀ ਦੇ ਜੂਨੀਅਰ ਖਿਡਾਰੀਆਂ ਵਿਚਾਲੇ 4 ਦਿਨ ’ਚ ਰਾਊਂਡ ਰਾਬਿਨ ਆਧਾਰ ’ਤੇ 19 ਰਾਊਂਡ ਖੇੇਡੇ ਜਾਣਗੇ ਤੇ ਜਿੱਤਣ ਵਾਲਾ ਖਿਡਾਰੀ ਚੈਂਪੀਅਨ ਚੈੱਸ ਟੂਰ ’ਚ ਜਗ੍ਹਾ ਬਣਾਉਣ ’ਚ ਕਾਮਯਾਬ ਹੋ ਜਾਵੇਗਾ।


author

Tarsem Singh

Content Editor

Related News