ਗੀਤਿਕਾ ਜਾਖੜ ਨੇ ਵਿਸ਼ਵ ਪੁਲਸ ਖੇਡਾਂ ''ਚ ਜਿੱਤਿਆ ਸੋਨਾ
Friday, Aug 16, 2019 - 10:47 PM (IST)

ਚੰਡੀਗੜ੍ਹ— ਹਰਿਆਣਾ ਪੁਲਸ ਵਿਚ ਡੀ. ਐੱਸ. ਪੀ. ਗੀਤਿਕਾ ਜਾਖੜ ਨੇ ਚੀਨ ਦੇ ਚੇਂਗਦੂ ਵਿਚ ਆਯੋਜਿਤ ਵਰਲਡ ਪੁਲਸ ਐਂਡ ਫਾਇਰ ਖੇਡਾਂ ਵਿਚ ਕੁਸ਼ਤੀ ਵਿਚ ਸੋਨ ਤਮਗਾ ਜਿੱਤਿਆ ਹੈ। ਗੀਤਿਕਾ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਹੈ, ਜਿਸ ਨੇ ਅਰਜੁਨ ਪੁਰਸਕਾਰ ਮਿਲਿਆ ਹੈ। ਗੀਤਿਕਾ ਨੇ 2006 ਵਿਚ ਦੋਹਾ ਏਸ਼ੀਆਈ ਖੇਡਾਂ ਵਿਚ ਚਾਂਦੀ ਤੇ 2014 ਦੀਆਂ ਰਾਸ਼ਟਰਮੰਡਲਖੇਡਾਂ ਵਿਚ ਚਾਂਦੀ ਤਮਗਾ ਜਿੱਤਿਆ ਸੀ। ਉਹ 9 ਵਾਰ ਭਾਰਤ ਕੇਸਰੀ ਰਹਿ ਚੁੱਕੀ ਹੈ।