ਭੱਜੀ-ਗੀਤਾ ਦੇ ਵਿਆਹ ''ਚ ਚਾਰ-ਚੰਨ ਲਾਉਣਗੀਆਂ ਇਹ ਸ਼ਖਸੀਅਤਾਂ (ਦੇਖੋ ਤਸਵੀਰਾਂ)
Sunday, Oct 11, 2015 - 09:36 AM (IST)

ਜਲੰਧਰ- ਕ੍ਰਿਕਟਰ ਹਰਭਜਨ ਸਿੰਘ ਦੇ ਵਿਆਹ ਨੂੰ ਲੈ ਕੇ ਉਨ੍ਹਾਂ ਦੇ ਫੈਨਸ ਨੂੰ ਜੋ ਉਡੀਕ ਸੀ, ਉਹ ਹੁਣ ਖਤਮ ਹੋ ਚੁੱਕੀ ਹੈ। ਜੀ ਹਾਂ, ਹਰਭਜਨ ਸਿੰਘ ਦਾ ਇਸੇ ਮਹੀਨੇ 29 ਅਕਤੂਬਰ ਨੂੰ ਵਿਆਹ ਹੈ। ਭੱਜੀ ਦਾ ਵਿਆਹ ਗਰਲਫਰੈਂਡ ਤੇ ਬਾਲੀਵੁੱਡ ਅਦਾਕਾਰ ਗੀਤਾ ਬਸਰਾ ਨਾਲ ਹੋਣ ਜਾ ਰਿਹਾ ਹੈ। ਭੱਜੀ ਦੇ ਵਿਆਹ ਵਿਚ ਵੀ. ਆਈ. ਪੀ. ਲੋਕ ਵੀ ਸ਼ਾਮਲ ਹੋਣਗੇ। ਪੂਰੀ ਇੰਡੀਆ ਟੀਮ ਤੋਂ ਇਲਾਵਾ ਅਮੀਰ ਲੋਕਾਂ ਦੀ ਲਿਸਟ ''ਚ ਸ਼ਾਮਲ ਮੁਕੇਸ਼ ਅੰਬਾਨੀ ਦੇ ਪਰਿਵਾਰਕ ਮੈਂਬਰ ਵੀ ਭੱਜੀ ਦੇ ਵਿਆਹ ''ਚ ਸ਼ਾਮਲ ਹੋਣਗੇ।
ਸਪੋਰਟਸ ਜਗਤ ਦੇ ਵੱਡੇ ਨਾਵਾਂ ਤੋਂ ਇਲਾਵਾ ਰਾਜਨੇਤਾਵਾਂ ਤੇ ਸ਼ਹਿਰ ਦੀਆਂ ਹੋਰ ਖੇਤਰਾਂ ਦੀਆਂ ਵੱਡੀਆਂ ਹਸਤੀਆਂ ਨੂੰ ਸੱਦਾ ਭੇਜਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਬਾਲੀਵੁੱਡ ਦੀਆਂ ਕਈ ਹਸਤੀਆਂ ਸ਼ਾਮਲ ਹੋਣਗੀਆਂ। ਮੰਨਿਆ ਜਾ ਰਿਹਾ ਹੈ ਕਿ ਭੱਜੀ ਦੇ ਵਿਆਹ ਵਿਚ ਸਲਮਾਨ ਖਾਨ ਤੇ ਸ਼ਾਹਰੁਖ ਖਾਨ ਵੀ ਸ਼ਾਮਲ ਹੋਣਗੇ। ਹਰਭਜਨ ਸਿੰਘ ਜ਼ੋਰਾਂ-ਸ਼ੋਰਾਂ ਨਾਲ ਆਪਣੇ ਵਿਆਹ ਦੀਆਂ ਤਿਆਰੀਆਂ ''ਚ ਜੁਟੇ ਹੋਏ ਹਨ। ਹਰਭਜਨ ਨੇ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਆਪਣੇ ਵਿਆਹ ਦਾ ਕਾਰਡ ਮੋਦੀ ਨੂੰ ਦਿੱੱਤਾ।
ਦੱਸਣਯੋਗ ਹੈ ਕਿ ਭਾਰਤੀ ਟੀਮ ਦੇ ਹਰਭਜਨ ਸਿੰਘ ਅਤੇ ਬਾਲੀਵੁੱਡ ਅਦਾਕਾਰ ਗੀਤਾ ਬਸਰਾ ''ਚ ਸਾਲ 2008 ਤੋਂ ਹੀ ਅਫੇਅਰ ਦੀਆਂ ਖਬਰਾਂ ਚੱਲ ਰਹੀਆਂ ਸਨ। ਆਈ. ਪੀ. ਐਲ ਮੈਚ ਦੌਰਾਨ ਗੀਤਾ ਬਸਰਾ ਹਰਭਜਨ ਨੂੰ ਚੀਅਰਸ ਵੀ ਕਰਦੀ ਨਜ਼ਰ ਆਈ। ਦੋਹਾਂ ਨੇ ਕਦੇ ਵੀ ਆਪਣੇ ਰਿਸ਼ਤੇ ਬਾਰੇ ਖੁੱਲ ਕੇ ਗੱਲ ਨਹੀਂ ਕੀਤੀ ਸੀ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।