ਭਾਰਤ ਵਿਰੁੱਧ ਵਨ ਡੇ ਸੀਰੀਜ਼ ''ਚ ਗੇਲ ਦੀ ਵਾਪਸੀ, 3 ਹੋਰ ਪੁਰਾਣੇ ਖਿਡਾਰੀ ਕੀਤੇ ਸ਼ਾਮਲ

Friday, Jul 26, 2019 - 10:17 PM (IST)

ਭਾਰਤ ਵਿਰੁੱਧ ਵਨ ਡੇ ਸੀਰੀਜ਼ ''ਚ ਗੇਲ ਦੀ ਵਾਪਸੀ, 3 ਹੋਰ ਪੁਰਾਣੇ ਖਿਡਾਰੀ ਕੀਤੇ ਸ਼ਾਮਲ

ਨਵੀਂ ਦਿੱਲੀ— ਵੈਸਟਇੰਡੀਜ਼ ਕ੍ਰਿਕਟ ਬੋਰਡ ਨੇ ਭਾਰਤ ਦੇ ਨਾਲ ਟੀ-20 ਤੋਂ ਬਾਅਦ ਹੋਣ ਵਾਲੇ ਵਨ ਡੇ ਸੀਰੀਜ਼ ਦੇ ਲਈ ਕ੍ਰਿਸ ਗੇਲ ਨੂੰ ਵੈਸਟਇੰਡੀਜ਼ ਦੀ ਟੀਮ 'ਚ ਸ਼ਾਮਲ ਕਰ ਲਿਆ ਹੈ। ਇਕੱਲੇ ਗੇਲ ਹੀ ਨਹੀਂ ਬਲਕਿ ਵੈਸਟਇੰਡੀਜ਼ ਨੇ ਜਾਨ ਕੈਂਪਬੇਲ, ਰੋਸਟਨ ਚੇਸ , ਕੀਮੋ ਪਾਲ ਨੂੰ ਵੀ ਵਨ ਡੇ ਟੀਮ 'ਚ ਜਗ੍ਹਾ ਦਿੱਤੀ ਹੈ। ਗੇਲ ਦੇ ਟੀਮ 'ਚ ਚੁਣੇ ਜਾਣ 'ਤੇ ਵੈਸਟਇੰਡੀਜ਼ ਟੀਮ ਦੇ ਕੋਚ ਫਲਾਇਡ ਰੇਫਿਰ ਦਾ ਕਹਿਣਾ ਹੈ ਕਿ ਗੇਲ ਸਭ ਤੋਂ ਮਹੱਤਵਪੂਰ ਖਿਡਾਰੀ ਹੈ। ਉਸ ਦੇ ਕੋਲ ਬਹੁਤ ਅਨੁਭਵ ਹੈ, ਕਾਫੀ ਗਿਆਨ ਹੈ। ਉਸਦਾ ਹੋਣਾ ਡ੍ਰੈਸਿੰਗ ਰੂਮ 'ਤੇ ਅਸਰ ਪੈਂਦਾ ਹੈ।
ਵੱਡਾ ਰਿਕਾਰਡ ਬਣਾਉਣਗੇ ਕ੍ਰਿਸ ਗੇਲ
ਵਨ ਡੇ ਕ੍ਰਿਕਟ 'ਚ ਹੁਣ ਕ੍ਰਿਸ ਗੇਲ ਦੇ ਨਾਂ 10,338 ਦੌੜਾਂ ਦਰਜ ਹਨ। ਜੇਕਰ ਉਹ 11 ਦੌੜਾਂ ਹੋਰ ਬਣਾ ਲੈਂਦੇ ਹਨ ਤਾਂ ਵੈਸਟਇੰਡੀਜ਼ ਦੇ ਮਹਾਨ ਬੱਲੇਬਾਜ਼ ਬ੍ਰੇਨ ਲਾਰਾ ਨੂੰ ਪਿੱਛੇ ਛੱਡ ਦੇਣਗੇ। ਲਾਰਾ ਹੁਣ ਤਕ ਵੈਸਟਇੰਡੀਜ਼ ਦੇ ਲਈ ਵਨ ਡੇ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲਿਆਂ ਦੀ ਲਿਸਟ 'ਚ ਟਾਪ 'ਤੇ ਬਣੇ ਹੋਏ ਹਨ।
ਵਨ ਡੇ ਸੀਰੀਜ਼ ਦੇ ਲਈ ਵੈਸਟਇੰਡੀਜ਼ ਦੀ ਟੀਮ
ਜੇਸਨ ਹੋਲਡਰ (ਕਪਤਾਨ), ਜਾਨ ਕੈਂਪਬੇਲ, ਐਵਿਨ ਲੁਈਸ, ਸ਼ਿਮਰੋਨ ਹੇਟਿਮਰ, ਨਿਕੋਲਸ ਪੂਰਨ, ਰੋਸਟਨ ਚੇਸ, ਫੈਬੀਅਨ ਐਲਨ, ਕਾਰਲਾਸ ਬ੍ਰੈਥਵੇਟ, ਕੇਮੋ ਪਾਲ, ਕ੍ਰਿਸ ਗੇਲ, ਸ਼ੇਲਡਨ ਕਾਰਟੇਲ, ਓਸਾਨੇ ਥਾਮਸ, ਸ਼ਾਈ ਹੋਪ, ਕੇਮਰ ਰੋਚ।


author

Gurdeep Singh

Content Editor

Related News