ਗੇਲ ਨੇ ਸੰਨੀ ਲਿਓਨ ਦੀ ਤਰ੍ਹਾਂ ਕੀਤਾ ਡਾਂਸ ਅਤੇ ਫਿਰ ਪ੍ਰਸ਼ੰਸਕਾਂ ਨੂੰ ਦਿੱਤਾ ਖੁਲ੍ਹਾ ਚੈਲੰਜ (ਦੇਖੋ ਵੀਡੀਓ)

07/16/2017 3:21:17 PM

ਨਵੀਂ ਦਿੱਲੀ— ਵੈਸਟਇੰਡੀਜ਼ ਦੇ ਧਮਾਕੇਦਾਰ ਬੱਲੇਬਾਜ਼ ਕ੍ਰਿਸ ਗੇਲ ਮੈਦਾਨ ਦੇ ਅੰਦਰ ਹੋਵੇ ਜਾਂ ਬਾਹਰ ਹਮੇਸ਼ਾ ਹੀ ਆਪਣੇ ਅਲਗ ਅੰਦਾਜ਼ ਦੇ ਲਈ ਸੁਰਖੀਆਂ ਵਿਚ ਰਹਿੰਦੇ ਹਨ। ਹੁਣ ਇਸ ਸਟਾਰ ਖਿਡਾਰੀ ਨੇ ਬਾਲੀਵੁੱਡ ਦੀ ਅਭਿਨੇਤਰੀ ਸੰਨੀ ਲਿਓਨ ਦੀ ਤਰ੍ਹਾਂ ਡਾਂਸ ਕਰਕੇ ਸਾਰੇ ਪ੍ਰਸ਼ੰਸਕਾਂ ਨੂੰ ਖੁਲ੍ਹਾ ਚੈਲੰਜ ਦੇ ਦਿੱਤਾ ਹੈ।
ਹਾਲ ਹੀ ਵਿਚ ਕ੍ਰਿਸ ਗੇਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਅਜਿਹਾ ਵੀਡੀਓ ਸ਼ੇਅਰ ਕੀਤਾ ਹੈ ਜਿਸ ਨੂੰ ਦੇਖ ਕੇ ਹਰ ਕੋਈ ਉਨ੍ਹਾਂ ਦਾ ਦੀਵਾਨਾ ਹੋ ਜਾਵੇਗਾ। ਇਸ ਵੀਡੀਓ 'ਚ ਉਹ ਸ਼ਾਹਰੁਖ ਖਾਨ ਦੀ ਫਿਲਮ ਰਈਸ ਦੇ ਲੈਲਾ ਮੈਂ ਲੈਲਾ ਗਾਣੇ 'ਤੇ ਥਿਰਕਦੇ ਦਿਖਾਈ ਦੇ ਰਹੇ ਹਨ।

 

A post shared by KingGayle 👑 (@chrisgayle333) on


ਗੇਲ ਦੇ ਡਾਂਸ ਮੂਵ ਅਜਿਹੇ ਹਨ ਕਿ ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ। ਉਨ੍ਹਾਂ ਨੇ ਬਹੁਤ ਹੀ ਚੰਗੇ ਅੰਦਾਜ਼ ਵਿਚ ਗਾਣੇ ਦੇ ਡਾਂਸ ਸਟੈਪਸ ਨੂੰ ਫਾਲੋ ਕੀਤਾ ਹੈ। ਚਿੱਟੇ ਸੂਟ ਵਿਚ ਗੇਲ ਗ੍ਰੀਨ ਰੂਮ 'ਚ ਮਸਤੀ ਕਰ ਰਹੇ ਹਨ ਅਤੇ ਆਪਣੇ ਪ੍ਰਸ਼ੰਸਕਾਂ ਨੂੰ ਚੁਣੌਤੀ ਦੇ ਰਹੇ ਹਨ। ਗੇਲ ਇੱਥੇ ਹੀ ਨਹੀਂ ਰੁਕੇ ਉਨ੍ਹਾਂ ਆਪਣੇ ਪ੍ਰਸ਼ੰਸਕਾਂ ਨੂੰ ਕਿਹਾ ਹੈ ਕਿ ਉਹ ਵੀ ਇਸ ਗਾਣੇ 'ਤੇ ਉਸ ਦੀ ਤਰ੍ਹਾਂ ਹੀ ਡਾਂਸ ਕਰਨ ਅਤੇ ਰਿਕਾਰਡ ਕਰਕੇ ਉਨ੍ਹਾਂ ਦੇ ਨਾਲ ਸ਼ੇਅਰ ਕਰਨ। ਜੋ ਇਸ ਕਾਂਟੈਸਟ 'ਚ ਜੇਤੂ ਹੋਵੇਗਾ ਉਸ ਨੂੰ ਗੇਲ 5 ਹਜ਼ਾਰ ਅਮਰੀਕੀ ਡਾਲਰ ਬਤੌਰ ਇਨਾਮ ਦੇਣਗੇ। ਗੇਲ ਨੇ ਇਹ ਐਲਾਨ ਕੀਤਾ ਹੈ ਕਿ #ChrisGayledanceChallenge ਦੇ ਬੈਸਟ ਫਾਈਵ ਡਾਂਸ ਪਰਫਾਰਮੈਂਸ ਨੂੰ ਉਹ ਆਪਣੀ ਵਾਲ 'ਤੇ ਸ਼ੇਅਰ ਕਰਨਗੇ।


Related News