ਚੋਟੀ ਦਾ ਦਰਜਾ ਪ੍ਰਾਪਤ ਗਾਇਤਰੀ ਅਤੇ ਸਤੀਸ਼ ਜੂਨੀਅਰ ਬੈਡਮਿੰਟਨ ਤੋਂ ਬਾਹਰ
Sunday, May 26, 2019 - 09:29 AM (IST)

ਚੇਨਈ— ਚੋਟੀ ਦਾ ਦਰਜਾ ਪ੍ਰਾਪਤ ਪੀ. ਗਾਇਤਰੀ ਗੋਪੀਚੰਦ ਸ਼ਨੀਵਾਰ ਨੂੰ ਇੱਥੇ ਸੈਮੀਫਾਈਨਲ 'ਚ ਦਿੱਲੀ ਦੀ ਆਸ਼ੀ ਰਾਵਤ ਤੋਂ ਹਾਰ ਕੇ ਯੋਨੇਕਸ ਸਨਰਾਈਜ਼ ਸਰਬ ਭਾਰਤੀ ਜੂਨੀਅਰ ਰੈਂਕਿੰਗ ਬੈਡਮਿੰਟਨ ਟੂਰਨਾਮੈਂਟ ਤੋਂ ਬਾਹਰ ਹੋ ਗਈ। ਤਾਮਿਲਨਾਡੂ ਨੂੰ ਵੀ ਕਰਾਰਾ ਝਟਕਾ ਲੱਗਾ, ਜਦੋਂ ਚੌਥਾ ਦਰਜਾ ਪ੍ਰਾਪਤ ਸਤੀਸ਼ ਕੁਮਾਰ ਮਣੀਪੁਰ ਦੇ ਦੂਜਾ ਦਰਜਾ ਪ੍ਰਾਪਤ ਮੈਸਨਾਮ ਮੇਰਾਬਾ ਤੋਂ ਹਾਰ ਗਏ। ਮੇਰਾਬਾ ਨੇ 50 ਮਿੰਟ ਤਕ ਚਲੇ ਮੁਕਾਬਲੇ 'ਚ ਸਤੀਸ਼ ਨੂੰ 21-13, 21-11 ਨਾਲ ਹਰਾਇਆ। ਭਾਰਤੀ ਕੋਚ ਪੁਲੇਲਾ ਗੋਪੀਚੰਦ ਦੀ ਧੀ ਗਾਇਤਰੀ ਨੂੰ ਆਸ਼ੀ ਨੇ 21-15, 21-7 ਨਾਲ ਹਰਾਇਆ। ਹੁਣ ਆਸ਼ੀ ਦਾ ਸਾਹਮਣਾ ਤਾਮਿਲਨਾਡੂ ਦੀ ਅਕਸ਼ਯ ਅਰੁਮੁਘਮ ਅਤੇ ਸਮੀਆ ਇਮਾਦ ਫਾਰੁਖੀ ਵਿਚਾਲੇ ਹੋਣ ਵਾਲੇ ਮੁਕਾਬਲੇ ਦੀ ਜੇਤੂ ਨਾਲ ਹੋਵੇਗਾ।