ਲੰਬੇ ਬ੍ਰੇਕ ''ਤੇ ਸਵਾਲ ਚੁੱਕਦਿਆਂ ਗਾਵਸਕਰ ਨੇ ਧੋਨੀ ਨੂੰ ਲੈ ਕੇ ਦਿੱਤਾ ਵੱਡਾ ਬਿਆਨ

01/12/2020 2:53:53 PM

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਵਰਲਡ ਕੱਪ ਵਿਚ ਖੇਡੇ ਗਏ ਸੈਮੀਫਾਈਨਲ ਮੁਕਾਬਲੇ ਦੇ ਬਾਅਦ ਤੋਂ ਟੀਮ 'ਚੋਂ ਬਾਹਰ ਚਲ ਰਹੇ ਹਨ। ਧੋਨੀ ਨੇ ਵਰਲਡ ਕੱਪ ਤੋਂ ਬਾਅਦ 2 ਮਹੀਨਿਆਂ ਦੇ ਬ੍ਰੇਕ ਦਾ ਐਲਾਨ ਕਰਦਿਆਂ ਖੁਦ ਨੂੰ ਟੀਮ ਲਈ ਗੈਰਹਾਜ਼ਰ ਦੱਸਿਆ ਸੀ। ਇਸ ਤੋਂ ਬਾਅਦ ਉਹ ਕੋਈ ਘਰੇਲੂ ਸੀਰੀਜ਼ ਲਈ ਟੀਮ ਵਿਚ ਸ਼ਾਮਲ ਨਾ ਹੋਏ।

ਧੋਨੀ ਨੂੰ ਖੁਦ ਤੋਂ ਪੁੱਛਣਾ ਚਾਹੀਦੈ ਸਵਾਲ
PunjabKesari
ਧੋਨੀ ਦੇ ਸੰਨਿਆਸ ਨੂੰ ਲੈ ਕੇ ਅਟਕਲਾਂ ਦਾ ਬਾਜ਼ਾਰ ਪਿਛਲੇ ਲੰਬੇ ਸਮੇਂ ਤੋਂ ਗਰਮ ਹੈ ਪਰ ਮਾਹੀ ਨੇ ਹੁਣ ਤਕ ਟੀਮ ਵਿਚ ਵਾਪਸੀ ਜਾਂ ਸੰਨਿਆਸ 'ਤੇ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਹੈ। ਹੁਣ 26ਵੇਂ ਲਾਲ ਬਹਾਦੁਰ ਸ਼ਾਸਤਰੀ ਮੈਮੋਰੀਅਲ ਲੈਕਚਰ ਵਿਚ ਗਾਵਸਕਰ ਨੇ ਕਿਹਾ ਕਿ ਮੈਂ ਧੋਨੀ ਦੀ ਫਿੱਟਨੈਸ ਬਾਰੇ ਨਹੀਂ ਕਹਿ ਸਕਦਾ ਪਰ ਮੈਨੂੰ ਲਗਦਾ ਹੈ ਕਿ ਧੋਨੀ ਨੂੰ ਖੁਦ ਤੋਂ ਸਵਾਲ ਕਰਨਾ ਚਾਹੀਦਾ ਹੈ। 10 ਜੁਲਾਈ ਤੋਂ ਬਾਅਦ ਉਸ ਨੇ ਆਪਣੇ ਆਪ ਨੂੰ ਚੋਣ ਲਈ ਗੈਰਹਾਜ਼ਰ ਦੱਸਿਆ ਹੈ। ਇਹ ਮਹੱਤਵਪੂਰਨ ਗੱਲ ਹੈ। ਕੀ ਕੋਈ ਇੰਨੇ ਲੰਬੇ ਸਮੇਂ ਤਕ ਖੁਦ ਨੂੰ ਭਾਰਤ ਲਈ ਖੇਡਣ ਤੋਂ ਦੂਰ ਰੱਖ ਸਕਦਾ ਹੈ। ਇਹ ਸਵਾਲ ਹੈ ਅਤੇ ਇਸ ਦੇ ਵਿਚ ਹੀ ਜਵਾਬ ਲੁਕਿਆ ਹੋਇਆ ਹੈ।


Related News